ਲੁਧਿਆਣਾ (ਮਹੇਸ਼) - ਬਸਤੀ ਜੋਧੇਵਾਲ ਦੇ ਸੰਧੂ ਇਨਕਵੇਲ ਵਿਚ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਹੋਣ ਕਾਰਨ 26 ਸਾਲਾ ਇਕ ਵਰਕਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮੁਹੰਮਦ ਸ਼ਾਹਨਵਾਜ ਅੰਸਾਰੀ ਦੀ ਲਾਸ਼ ਬੁੱਧਵਾਰ ਨੂੰ ਉਸਦੀ ਫੈਕਟਰੀ ਵਿਚ ਲਟਕੀ ਹੋਈ ਮਿਲੀ, ਜਿਥੇ ਉਹ ਕੰਮ ਕਰਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਮ੍ਰਿਤਕ ਵਿਅਕਤੀ ਨੇ ਆਪਣੇ ਹੱਥ 'ਤੇ ਸੁਸਾਇਟ ਨੋਟ ਲਿਖਿਆ ਸੀ, ਜਿਸ 'ਚ ਉਸਨੇ ਆਪਣੀ ਮੌਤ ਦਾ ਜਿੰਮੇਦਾਰ ਆਪਣੇ ਆਪ ਨੂੰ ਕਿਹਾ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇ ਭਰਾ ਪ੍ਰਵੇਜ ਅੰਸਾਰੀ ਦੀ ਤਹਿਰੀਰ ਤੇ ਧਾਰਾ 174 ਤਹਿਤ ਕਾਰਵਾਈ ਕਰਨ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਦਾ ਪਤਾ ਅੱਜ ਸਵੇਰੇ 8 ਵਜੇ ਲਗਾ ਜਦੋਂ ਇਕ ਫੈਕਟਰੀ ਵਰਕਰ ਕੰਮ 'ਤੇ ਆਇਆ। ਉਸ ਸਮੇਂ ਹਾਲ ਦਾ ਦਰਵਾਜਾ ਅੰਦਰੋਂ ਬੰਦ ਸੀ। ਜਦੋਂ ਉਸਨੇ ਦਫਤਰ ਦੇ ਸ਼ੀਸ਼ੇ ਰਾਹੀਂ ਅੰਦਰ ਝਾਕ ਕੇ ਦੇਖਿਆ ਤਾਂ ਪੱਖੇ ਨਾਲ ਸ਼ਾਹਨਵਾਜ ਦੀ ਲਾਸ਼ ਲਟਕ ਰਹੀ ਸੀ। ਉਸ ਨੇ ਇਸਦੀ ਜਾਣਕਾਰੀ ਪ੍ਰਵੇਜ ਨੂੰ ਦਿੱਤੀ, ਜੋ ਫੈਕਟਰੀ ਦੇ ਉਪਰ ਬਣੇ ਕਮਰੇ ਵਿਚ ਹੀ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ।
ਉਧਰ ਘਟਨਾ ਦੀ ਸੂਚਨਾ ਮਿਲਣ ਤੇ ਜੋਧੇਵਾਲ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਆਪਣੀ ਟੀਮ ਨਾਲ ਪਹੁੰਚੇ। ਜਾਂਚ ਪੜਤਾਲ ਕਰਨ ਦੇ ਬਾਅਦ ਉਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਆਤਮ ਹੱਤਿਆ ਦਾ ਹੈ। ਉਸਨੇ ਆਪਣੀ ਮੌਤ ਦਾ ਜਿੰਮੇਦਾਰ ਖੁਦ ਨੂੰ ਦੱਸਦੇ ਹੋਏ ਸਾਰਿਆਂ ਨੂੰ ਖੁਸ਼ ਰਹਿਣ ਦੀ ਦੁਆ ਦਿੱਤੀ ਹੈ ਅਤੇ ਅਜਿਹਾ ਕਦਮ ਚੁੱਕਣ 'ਤੇ ਮਾਫੀ ਮੰਗੀ ਹੈ। ਪ੍ਰਵੇਜ ਨੇ ਕਿਹਾ ਕਿ ਉਸ ਦੇ ਭਰਾ ਦਾ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋਇਆ ਸੀ, ਜਿਸ ਤੋਂ ਬਾਅਦ ਉਹ ਗੁੰਮ ਸੁੰਮ ਰਹਿਣ ਲਗਾ। ਉਹ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਨਾਲ ਉਸਦੀ ਪਤਨੀ ਵਾਪਸ ਆ ਜਾਵੇ। ਪੁਲਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ 'ਚ ਲੈਣ ਤੋਂ ਬਾਅਦ ਹਸਪਤਾਲ ਭੇਜ ਦਿੱਤੀ।
ਜਲੰਧਰ ਸ਼ਹਿਰ ਦੇ ਹਰੇਕ ਥਾਣੇ 'ਚ ਦਿਖੇਗੀ ਮਹਿਲਾ ਸ਼ਕਤੀ
NEXT STORY