ਸਮਰਾਲਾ (ਸੰਜੇ ਗਰਗ) : ਇਥੇ ਐਤਵਾਰ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਲਾਜ਼ਮ ਅਤੇ ਉਸ ਦੀ ਜਾਣ-ਪਛਾਣ ਵਾਲੀ ਇੱਕ ਜਨਾਨੀ ਵੱਲੋਂ ਇੱਕਠੇ ਹੀ ਗਲ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਏ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕਸ਼ੀ ਕਰਨ ਵਾਲੇ ਸਿਹਤ ਮਹਿਕਮੇ ਦੇ ਇਸ ਮੁਲਾਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ (40) ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਨਾਲ ਫਾਹਾ ਲੈ ਕੇ ਮਰਨ ਵਾਲੀ ਬੀਬੀ ਦੀ ਪਛਾਣ ਅਮਨਪ੍ਰੀਤ ਕੌਰ ਦੇ ਰੂਪ 'ਚ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦਰਿੰਦਗੀ ਦਾ ਸ਼ਿਕਾਰ ਨੰਨ੍ਹੀ ਬੱਚੀ ਨੂੰ ਚੜ੍ਹੀਆਂ ਖੂਨ ਦੀਆਂ 7 ਬੋਤਲਾਂ, ਵਿਲਕਦੀ ਦੇਖ ਪੁਲਸ ਦੇ ਵੀ ਖੜ੍ਹੇ ਹੋਏ ਰੌਂਗਟੇ

ਦੋਹਾਂ ਨੇ ਪਿੰਡ ਬਾਲਿਓ ਵਿਖੇ ਗੁਰਪ੍ਰੀਤ ਸਿੰਘ ਦੇ ਘਰ ਇਸ ਖੌਫ਼ਨਾਕ ਘਟਨਾ ਨੂੰ ਉਸ ਵਖ਼ਤ ਅੰਜਾਮ ਦਿੱਤਾ, ਜਦੋਂ ਘਰ 'ਚ ਕੋਈ ਨਹੀਂ ਸੀ, ਹਾਲਾਂਕਿ ਗੁਰਪ੍ਰੀਤ ਸਿੰਘ ਆਪਣੇ ਸਹੁਰੇ ਪਿੰਡ ਘਰ ਜਵਾਈ ਦੇ ਰੂਪ 'ਚ ਰਹਿੰਦਾ ਸੀ ਪਰ ਖ਼ੁਦਕੁਸ਼ੀ ਵਰਗਾ ਵੱਡਾ ਕਦਮ ਉਸ ਨੇ ਆਪਣੇ ਪਿੰਡ ਬਾਲਿਓ ਵਿਖੇ ਆ ਕੇ ਚੁੱਕਿਆ। ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਜੀਤ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਿਵਲ ਹਸਪਤਾਲ ਵਿਖੇ ਦਰਜਾ ਚਾਰ ਵਜੋਂ ਡਿਊਟੀ ਕਰਦਾ ਸੀ ਅਤੇ ਉਸ ਦੇ ਨਾਲ ਖ਼ੁਦਕੁਸ਼ੀ ਕਰਨ ਵਾਲੀ ਬੀਬੀ ਅਮਨਪ੍ਰੀਤ ਕੌਰ ਪਿੰਡ ਰਾਈਆ ਵਿਖੇ ਵਿਆਹੀ ਹੋਈ ਸੀ।
ਇਹ ਵੀ ਪੜ੍ਹੋ : ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼

ਅਮਨਪ੍ਰੀਤ ਕੌਰ ਅਕਸਰ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਲਈ ਆਇਆ ਕਰਦੀ ਸੀ ਅਤੇ ਇਸ ਦਰਮਿਆਨ ਉਸ ਦੀ ਜਾਣ-ਪਛਾਣ ਗੁਰਪ੍ਰੀਤ ਸਿੰਘ ਨਾਲ ਹੋ ਗਈ। ਗੁਰਪ੍ਰੀਤ ਸਿੰਘ ਦੇ ਵਿਆਹ ਨੂੰ 10-11 ਸਾਲ ਹੋ ਗਏ ਸਨ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ, ਜਦੋਂ ਕਿ ਅਮਨਪ੍ਰੀਤ ਕੌਰ ਦੇ ਵਿਆਹ ਨੂੰ ਅਜੇ 5 ਸਾਲ ਹੀ ਹੋਏ ਸਨ ਅਤੇ ਉਸ ਦਾ ਇੱਕ ਦੋ ਸਾਲ ਦਾ ਬੱਚਾ ਵੀ ਹੈ।
ਇਹ ਵੀ ਪੜ੍ਹੋ : ਸੁਖ਼ਦ ਖ਼ਬਰ : 3 ਮਹੀਨਿਆਂ ਬਾਅਦ 'ਮੋਹਾਲੀ' ਵਾਸੀਆਂ ਨੂੰ ਰਾਹਤ, 'ਕੋਰੋਨਾ' ਨਾਲ ਨਹੀਂ ਹੋਈ ਕੋਈ ਮੌਤ

ਘਟਨਾ ਦੀ ਜਾਣਕਾਰੀ ਮਿਲਣ ’ਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਗੁਰਪ੍ਰੀਤ ਸਿੰਘ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ, ਜਦੋਂ ਕਿ ਅਮਨਪ੍ਰੀਤ ਕੌਰ ਦੀ ਲਾਸ਼ ਹੇਠਾਂ ਪਈ ਸੀ। ਪੁਲਸ ਨੇ 174 ਅਧੀਨ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਦਰਿੰਦਗੀ ਦਾ ਸ਼ਿਕਾਰ ਨੰਨ੍ਹੀ ਬੱਚੀ ਨੂੰ ਚੜ੍ਹੀਆਂ ਖੂਨ ਦੀਆਂ 7 ਬੋਤਲਾਂ, ਵਿਲਕਦੀ ਦੇਖ ਪੁਲਸ ਦੇ ਵੀ ਖੜ੍ਹੇ ਹੋਏ ਰੌਂਗਟੇ
NEXT STORY