ਜਲੰਧਰ (ਜ.ਬ.)— 59 ਦਿਨ ਪਹਿਲਾਂ ਬਣੇ ਜਲੰਧਰ ਦੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਐੱਫ. ਬੀ. ਪੇਜ ਨੇ ਜਲੰਧਰ ਪੁਲਸ ਦੇ 3 ਸਾਲ ਪੁਰਾਣੇ ਪੇਜ ਨੂੰ ਬੀਟ ਕਰ ਦਿੱਤਾ। ਤਿੰਨ ਸਾਲਾਂ 'ਚ ਟ੍ਰੈਫਿਕ ਪੁਲਸ ਦੇ ਪੇਜ ਨੂੰ 6282 ਲਾਈਕ ਮਿਲੇ ਅਤੇ 59 ਦਿਨ ਪਹਿਲਾਂ ਬਣੇ ਸੁੱਖਾ ਕਾਹਲਵਾਂ ਦੇ ਪੇਜ ਨੂੰ ਹੁਣ ਤੱਕ 51527 ਲੋਕ ਲਾਈਕ ਕਰ ਚੁੱਕੇ ਹਨ। ਟ੍ਰੈਫਿਕ ਪੁਲਸ ਦੇ ਐੱਫ. ਬੀ. ਪੇਜ ਨੂੰ 3 ਸਾਲਾਂ ਤੋਂ ਲੈ ਕੇ ਹੁਣ ਤੱਕ ਸਹੀ ਤਰੀਕੇ ਨਾਲ ਅਪਡੇਟ ਹੀ ਨਹੀਂ ਕੀਤਾ ਗਿਆ। ਲੋਕਾਂ ਦੇ ਹਿੱਤ ਸਬੰਧੀ ਕੋਈ ਪੋਸਟ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕ ਵੀ ਟ੍ਰੈਫਿਕ ਪੁਲਸ ਅਤੇ ਐੱਫ. ਬੀ. ਪੇਜ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਟ੍ਰੈਫਿਕ ਪੁਲਸ ਨੇ ਲੋਕਾਂ ਦੇ ਹਿੱਤ ਸਬੰਧੀ 3 ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਤੇ ਲੋਕਾਂ ਨੇ ਲਾਈਕ ਕੁਮੈਂਟ ਕੀਤੇ ਪਰ ਬਾਅਦ 'ਚ ਲੋਕਾਂ ਦੇ ਰੁਝਾਨ ਨਾਲ ਸਬੰਧਤ ਪੋਸਟ ਸ਼ੇਅਰ ਨਹੀਂ ਕੀਤੀ ਗਈ। ਭਾਵੇਂ ਟ੍ਰੈਫਿਕ ਪੁਲਸ ਦਾ ਐਜੂਕੇਸ਼ਨ ਸੈੱਲ ਹੀ ਰੋਜ਼ ਸਕੂਲਾਂ-ਕਾਲਜਾਂ 'ਚ ਲਗਾਏ ਜਾਣ ਵਾਲੇ ਟ੍ਰੈਫਿਕ ਜਾਗਰੂਕਤਾ ਕੈਂਪ ਦੀਆਂ ਤਸਵੀਰਾਂ ਅਪਡੇਟ ਜ਼ਰੂਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਜਲੰਧਰ ਟ੍ਰੈਫਿਕ ਪੁਲਸ ਦੇ ਪੇਜ ਨੂੰ 5 ਜਨਵਰੀ 2016 ਨੂੰ ਬਣਾਇਆ ਗਿਆ ਸੀ ਤਾਂ ਜੋ ਟ੍ਰੈਫਿਕ ਪੁਲਸ ਲੋਕਾਂ ਨਾਲ ਜੁੜੇ ਅਤੇ ਟ੍ਰੈਫਿਕ ਸਬੰਧੀ ਹਰ ਇਕ ਜਾਣਕਾਰੀ ਅਤੇ ਸੁਝਾਅ ਲਏ ਜਾ ਸਕਣ।
ਵਟਸਐਪ ਹੈਲਪਲਾਈਨ ਨੰਬਰ 'ਚ 70 ਫੀਸਦੀ ਜਾਮ ਦੀਆਂ ਸ਼ਿਕਾਇਤਾਂ
3 ਅਪ੍ਰੈਲ ਨੂੰ ਟ੍ਰੈਫਿਕ ਪੁਲਸ ਵੱਲੋਂ ਜਾਰੀ ਕੀਤੇ ਗਏ ਵਟਸਐਪ ਨੰਬਰ ਹੈਲਪਲਾਈਨ 'ਚ 70 ਫੀਸਦੀ ਟ੍ਰੈਫਿਕ ਜਾਮ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਹੋਰ ਸ਼ਿਕਾਇਤਾਂ 'ਚ ਰੌਂਗ ਪਾਰਕਿੰਗ, ਗਲਤ ਢੰਗ ਨਾਲ ਯੂ-ਟਰਨ ਲੈਣ ਅਤੇ ਰੇਲਵੇ ਫਾਟਕਾਂ ਕੋਲ ਜ਼ਿਆਦਾ ਜਾਮ ਰਹਿਣ ਦੀਆਂ ਸ਼ਿਕਾਇਤਾਂ ਆਈਆਂ ਹਨ। ਟ੍ਰੈਫਿਕ ਪੁਲਸ ਦੇ ਇਸ ਹੈਲਪਲਾਈਨ ਨੰਬਰ ਦੇ ਜਾਰੀ ਹੋਣ ਤੋਂ 21 ਦਿਨਾਂ 'ਚ ਇਕ ਵੀ ਸ਼ਿਕਾਇਤ ਕੁਰੱਪਸ਼ਨ ਦੀ ਨਹੀਂ ਆਈ। ਏ. ਸੀ. ਪੀ. ਵੈਭਵ ਸਹਿਗਲ ਦਾ ਕਹਿਣਾ ਹੈ ਕਿ ਵਟਸਐਪ 'ਤੇ ਹਰ ਰੋਜ਼ ਤਿੰਨ ਤੋਂ ਚਾਰ ਸ਼ਿਕਾਇਤਾਂ ਜਾਮ ਦੀਆਂ ਆ ਰਹੀਆਂ ਹਨ। ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਵਰਕ ਕਰਦੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਲੋਕ ਅਜੇ ਹੈਲਪਲਾਈਨ ਨੂੰ ਲੈ ਕੇ ਜਾਗਰੂਕ ਨਹੀਂ ਹਨ ਪਰ ਜੋ ਵੀ ਸ਼ਿਕਾਇਤ ਜਾਂ ਫਿਰ ਸੁਝਾਅ ਮਿਲ ਰਹੇ ਹਨ ਉਸ 'ਤੇ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ। ਏ. ਸੀ. ਪੀ. ਨੇ ਕਿਹਾ ਕਿ ਹੈਲਪਲਾਈਨ ਨੰਬਰ 62395-10169 'ਤੇ ਟ੍ਰੈਫਿਕ ਨਾਲ ਜੁੜੀ ਹਰ ਇਕ ਸ਼ਿਕਾਇਤ ਜਾਂ ਫਿਰ ਸੁਝਾਅ ਦਿੱਤਾ ਜਾਵੇ ਤਾਂ ਕਿ ਟ੍ਰੈਫਿਕ ਨਾਲ ਜੁੜੀ ਹਰ ਇਕ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕੇ।
ਵਨ ਵੇਅ ਐਲਾਨ ਕੀਤੇ ਏਰੀਆ ਨੂੰ ਲੋਕ ਨਹੀਂ ਕਰ ਰਹੇ ਫਾਲੋ
ਹਾਲ ਹੀ 'ਚ ਟ੍ਰੈਫਿਕ ਪੁਲਸ ਨੇ ਭਗਤ ਸਿੰਘ ਚੌਕ, ਮਾਡਲ ਟਾਊਨ ਏਰੀਆ, ਦੋਮੋਰੀਆ ਪੁਲ ਨੇੜੇ ਚਾਰ ਪੁਆਇੰਟਾਂ 'ਤੇ ਵਨ ਵੇ ਐਲਾਨ ਕੀਤਾ ਸੀ ਪਰ ਲੋਕਾਂ ਵੱਲੋਂ ਟ੍ਰੈਫਿਕ ਜਾਮ ਦੀ ਸਥਿਤੀ ਖਤਮ ਕਰਨ ਦੇ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਏ. ਸੀ. ਪੀ. ਟ੍ਰੈਫਿਕ ਨੇ ਕਿਹਾ ਕਿ ਲੋਕ ਵਨ ਵੇਅ ਐਲਾਨੇ ਏਰੀਏ 'ਚ ਗੱਡੀਆਂ 'ਤੇ ਯੂ-ਟਰਨ ਨਾ ਲੈਣ ਦੇ ਬੋਰਡ ਲੱਗੇ ਹਨ ਉਨ੍ਹਾਂ ਪੁਆਇੰਟਾਂ 'ਤੇ ਵੀ ਲਾਗੂ ਯੂ-ਟਰਨ ਲੈ ਰਹੇ ਹਨ। ਜੇਕਰ ਟ੍ਰੈਫਿਕ ਕਰਮੀ ਲੋਕਾਂ ਨੂੰ ਰੋਕਦਾ ਹੈ ਤਾਂ ਲੋਕ ਮੁਲਾਜ਼ਮ ਨਾਲ ਬਹਿਸ ਕਰਨੀ ਸ਼ੁਰੂ ਹੋ ਜਾਂਦੇ ਹਨ।
ਮੁੱਖ ਮੰਤਰੀ ਦੇ ਲੇਟ ਹੋਣ ਕਾਰਨ ਮੁਹੰਮਦ ਸਦੀਕ ਨੇ ਵਿਧਾਇਕਾਂ ਨਾਲ ਦਾਖ਼ਲ ਕੀਤੇ ਕਾਗਜ਼
NEXT STORY