ਮੋਗਾ (ਬਿਊਰੋ) - ਬਰਗਾੜੀ ਕਾਂਡ 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਸੁਖਬੀਰ ਬਾਦਲ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਦੇ ਕੋਲ ਗ੍ਰਹਿ ਵਿਭਾਗ ਸੀ ਤੇ ਗ੍ਰਹਿ ਵਿਭਾਗ ਦੀ ਇਜਾਜ਼ਤ ਨਾਲ ਹੀ ਗੋਲੀ ਚਲਾਉਣ ਦਾ ਆਰਡਰ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਸੀ.ਬੀ.ਆਈ ਨੂੰ ਕੇਸ ਸੌਂਪਣ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਹੀ ਦੱਸਿਆ ਹੈ। 'ਆਪ' 'ਚ ਚਲ ਰਹੇ ਵਿਵਾਦ ਦੇ ਸਬੰਧ 'ਚ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕਾਂ ਨੂੰ ਇਕੱਠੇ ਕਰਨ ਦੇ ਪਾਰਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ ਤੇ ਜਲਦ ਹੀ ਉਹ ਇਕੱਠੇ ਹੋ ਜਾਣਗੇ।
ਪੰਚਾਇਤ ਸਕੱਤਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY