ਅੰਮ੍ਰਿਤਸਰ(ਸੰਜੀਵ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਥਾਣਾ ਬਿਆਸ ’ਚ ਪਰਚਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਅਪਰਾਧਿਕ ਮਾਮਲੇ ’ਚ ਪੁਲਸ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ-269, 270 ਅਤੇ 188 ਐਪੀਡੇਮਿਕ ਐਕਟ ਲਗਾਇਆ ਹੈ, ਜਿਸ ਦੀ ਪੁਸ਼ਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਜੀ. ਐੱਸ. ਖੁਰਾਣਾ ਨੇ ਕੀਤੀ।
ਇਹ ਵੀ ਪੜ੍ਹੋ- ਡਾਰਕ ਵੈੱਬ ਦੇ ਜ਼ਰੀਏ ਵਿਕ ਰਹੀ ਹੈ ਲੋਕਾਂ ਦੀ ਪ੍ਰਾਇਵੇਸੀ, ਕਰੋੜਾਂ ਦਾ ਹੁੰਦਾ ਹੈ ਕਾਰੋਬਾਰ
ਇੱਥੇ ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਆਸ ਦਰਿਆ ’ਤੇ ਚੱਲ ਰਹੀ ਮਾਈਨਿੰਗ ਦਾ ਇਕ ਵੀਡੀਓ ਵਾਇਰਲ ਹੋਣ ਦੇ ਬਾਅਦ ਆਪਣੇ ਦਰਜਨਾਂ ਸਮਰਥਕਾਂ ਨਾਲ ਬਿਆਸ ਦਰਿਆ ਦੇ ਪੁੱਲ ’ਤੇ ਪੁੱਜੇ ਸਨ, ਜਿੱਥੇ ਉਨ੍ਹਾਂ ਕਾਂਗਰਸ ਪਾਰਟੀ ਦੇ ਮੰਤਰੀਆਂ ਅਤੇ ਕੁਝ ਵਿਧਾਇਕਾਂ ’ਤੇ ਰੇਤ ਦੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਨਾਜਾਇਜ਼ ਮਾਈਨਿੰਗ ਲਈ ਮੁੱਖ ਤੌਰ ’ਤੇ ਜ਼ਿੰਮੇਦਾਰ ਦੱਸਿਆ ਸੀ ਅਤੇ ਕਿਹਾ ਸੀ ਕਿ ਰੇਤ ਮਾਫ਼ੀਆ ਸੂਬੇ ਦੇ ਸੰਸਾਧਨਾਂ ਦੀ ਦਿਨ-ਦਿਹਾੜੇ ਡਕੈਤੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਿਹਾਤੀ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਚੁੱਕੇ ਸਨ, ਜਦੋਂਕਿ ਅੱਜ ਦੂਜੇ ਪਾਸੇ ਥਾਣਾ ਬਿਆਸ ’ਚ ਮਾਮਲਾ ਦਰਜ ਕੀਤਾ ਗਿਆ ਹੈ ਜਿਸ ’ਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਗਾਈਡਲਾਈਨਸ ਅਨੁਸਾਰ 50 ਵਿਅਕਤੀਆਂ ਤੋਂ ਜ਼ਿਆਦਾ ਲੋਕਾਂ ਨੂੰ ਇਕੱਠਾ ਕਰਨ ’ਤੇ ਮਨਾਹੀ ਹੈ ਜਦੋਂਕਿ ਮੌਕੇ ’ਤੇ ਉਸ ਤੋਂ ਜ਼ਿਆਦਾ ਲੋਕ ਸਨ। ਇਸ ਤਹਿਤ ਸੁਖਬੀਰ ਬਾਦਲ ਅਮਰਪਾਲ ਬੋਨੀ ਅਤੇ ਵਿਰਸਾ ਸਿੰਘ ਵਲਟੋਹਾ ਦੇ ਇਲਾਵਾ ਦਰਜਨਾਂ ਅਕਾਲੀ ਵਰਕਰਾਂ ’ਤੇ ਕਾਰਵਾਈ ਕੀਤੀ ਗਈ।
ਡਾਰਕ ਵੈੱਬ ਦੇ ਜ਼ਰੀਏ ਵਿਕ ਰਹੀ ਹੈ ਲੋਕਾਂ ਦੀ ਪ੍ਰਾਇਵੇਸੀ, ਕਰੋੜਾਂ ਦਾ ਹੁੰਦਾ ਹੈ ਕਾਰੋਬਾਰ
NEXT STORY