ਅੰਮ੍ਰਿਤਸਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 'ਤੇ ਬਿਲਕੁੱਲ ਸਾਹਮਣੇ ਖੜ੍ਹ ਕੇ 9 MM ਪਿਸਟਲ ਨਾਲ ਫ਼ਾਇਰ ਕੀਤਾ ਗਿਆ ਹੈ, ਜੋ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਤਨਖ਼ਾਹੀਏ ਨੂੰ ਜਿਵੇਂ ਮਰਜ਼ੀ ਵੇਖਣ ਪਰ ਆਖ਼ਰ ਇਹ ਗੁਰੂ ਘਰ ਦੀ ਸੇਵਾ ਹੈ ਤੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਨਾਂ ਦੇ ਫ਼ੁਰਮਾਨ ਨੂੰ ਸੱਤਵਚਨ ਕਰਦਿਆਂ ਸੇਵਾ ਨਿਭਾਅ ਰਹੇ ਗੁਰੂ ਦੇ ਸਿੰਘ 'ਤੇ ਹਮਲਾ ਬਹੁਤ ਮੰਦਭਾਗਾ ਹੈ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ 'ਤੇ ਹੋਏ ਹਮਲੇ 'ਚ ਆਇਆ ਸੁਖਜਿੰਦਰ ਰੰਧਾਵਾ ਦਾ ਨਾਂ, ਦਲਜੀਤ ਚੀਮਾ ਨੇ ਲਗਾਏ ਵੱਡੇ ਦੋਸ਼
ਮਜੀਠੀਆ ਨੇ ਕਿਹਾ ਕਿ ਇਹ ਹਮਲਾ ਸ੍ਰੀ ਦਰਬਾਰ ਸਾਹਿਬ 'ਤੇ ਹੋਇਆ ਹੈ। ਇਸ ਦਰ 'ਤੇ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਆਉਂਦੀ ਹੈ। ਇਹ ਘਟਨਾ ਵੱਡੇ ਸਵਾਲ ਖੜ੍ਹੇ ਕਰਦੀ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਉਹ ਬੰਦਾ ਕੌਣ ਹੈ? ਕਈ ਲੋਕ ਕਹਿ ਰਹੇ ਹਨ ਕਿ ਉਹ ਖ਼ਾਲਿਸਤਾਨੀ ਹੈ, ਪਰ ਮੈਂ ਉਸ ਨੂੰ ਖ਼ਾਲਿਸਤਾਨੀ ਨਹੀਂ ਮੰਨਦਾ ਕਿਉਂਕਿ ਜਿਹੜਾ ਬੰਦਾ ਸ੍ਰੀ ਦਰਬਾਰ ਸਾਹਿਬ ਆ ਕੇ ਗੋਲ਼ੀ ਚਲਾਉਣ ਦੀ ਹਿੰਮਤ ਰੱਖਦਾ ਹੈ ਉਹ ਖ਼ਾਲਿਸਤਾਨੀ ਨਹੀਂ ਹੋ ਸਕਦਾ। ਮਜੀਠੀਆ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਨੂੰ ਦੇਸ਼ ਵਿਰੋਧੀ, ISI ਤੇ ਪਾਕਿਸਤਾਨ ਦਾ ਏਜੰਟ ਦੱਸਿਆ।
ਫ਼ੋਟੋਆਂ ਦਿਖਾ ਕੇ ਆਖ਼ੀਆਂ ਵੱਡੀਆਂ ਗੱਲਾਂ
ਸੁੱਖੀ ਰੰਧਾਵਾ ਦਾ ਕਰੀਬੀ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਕਹਿੰਦਾ ਹਾਂ। ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦੇ ਭਰਾ ਨਰਿੰਦਰ ਸਿੰਘ ਚੌੜਾ ਦੀਆਂ ਕਾਂਗਰਸੀ ਲੀਡਰਾਂ ਨਾਲ ਤਸਵੀਰਾਂ ਵਿਖਾਈਆਂ। ਉਨ੍ਹਾਂ ਕਿਹਾ ਕਿ ਇਹ 24 ਘੰਟੇ ਸੁੱਖੀ ਰੰਧਾਵਾ ਦੇ ਨਾਲ ਰਹਿਣ ਵਾਲੇ ਲੋਕ ਹਨ। ਇਸ ਦੇ ਨਾਲ ਹੀ ਮਜੀਠੀਆ ਨੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਨਰਿੰਦਰ ਸਿੰਘ ਚੌੜਾ ਦੀਆਂ ਤਸਵੀਰਾਂ ਵਿਖਾਈਆਂ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕਾਂਗਰਸੀਆਂ ਦੀ ਮਾਨਸਿਕਤਾ ਕੋਈ ਲੁਕੀ ਛਿਪੀ ਗੱਲ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ 'ਤੇ ਹੋਏ ਹਮਲੇ ਮਗਰੋਂ CM ਮਾਨ ਦੀ ਪ੍ਰੈੱਸ ਕਾਨਫ਼ਰੰਸ, ਆਖ਼ੀਆਂ ਇਹ ਗੱਲਾਂ
ਕਿਹਾ, 'ਜਾਰੀ ਰੱਖਾਂਗੇ ਸੇਵਾ'
ਮਜੀਠੀਆ ਨੇ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਜੇ ਹਰਿਮੰਦਰ ਸਾਹਿਬ 'ਤੇ ਹਮਲੇ ਹੋਣ ਲੱਗ ਪਏ ਤਾਂ 1984 ਤੇ 2024 ਵਿਚ ਫ਼ਰਕ ਕੀ ਰਹਿ ਗਿਆ? ਉਨ੍ਹਾਂ ਕਿਹਾ ਕਿ Z ਪਲੱਸ ਸਿਕਿਓਰਿਟੀ ਵਾਲੇ ਬੰਦੇ 'ਤੇ ਇਸ ਤਰ੍ਹਾਂ ਹਮਲਾ ਹੋਣ ਨਾਲ ਇੰਟੈਲੀਜੈਂਸ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਜਿਸ ਬੰਦੇ ਨੇ ਹਮਲਾ ਕੀਤਾ ਉਸ ਬਾਰੇ ਸਾਰੀ ਇੰਟੈਲੀਜੈਂਸ ਇਨਪੁੱਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਕ ਹੋਰ ਵਿਅਕਤੀ ਪਿਸਤੌਲ ਲੈ ਕੇ ਆਇਆ ਸੀ ਜਿਸ ਨੂੰ ਕਾਬੂ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਅਸੀਂ ਆਪਣੀ ਸੇਵਾ ਜਾਰੀ ਰੱਖਾਂਗੇ, ਜੇ ਇਸ ਦੌਰਾਨ ਉਨ੍ਹਾਂ ਨੂੰ ਕੋਈ ਮਾਰ ਵੀ ਦਿੰਦਾ ਹੈ ਤਾਂ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਰਹੇਗਾ ਕਿ ਅਸੀਂ ਗੁਰੂ ਦੇ ਦਰ ਦੀ ਸੇਵਾ ਕਰਦਿਆਂ ਦੁਨੀਆਂ ਛੱਡੀ ਹੈ।
ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗੀ ਸ਼ਰਾਬ! 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਹ ਠੇਕੇ
ਸੁਖਬੀਰ ਦੀ ਜਾਨ ਬਚਾਉਣ ਵਾਲੇ ਦਾ ਕੀਤਾ ਧੰਨਵਾਦ
ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਸ ਮੁਲਾਜ਼ਮ ਜਸਬੀਰ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਜੇ ਉਹ ਤਗੜਾ ਹੋ ਕੇ ਜਜ਼ਬਾ ਨਾ ਵਿਖਾਉਂਦਾ ਤਾਂ ਫ਼ਾਇਰ ਸਿੱਧਾ ਸੁਖਬੀਰ ਬਾਦਲ ਦੇ ਵੱਜਣਾ ਸੀ। ਉਸ ਬਹਾਦੁਰ ਜਵਾਨ ਨੇ ਆਪਣੀ ਜਾਨ 'ਤੇ ਖੇਡ ਕੇ ਸੁਖਬੀਰ ਸਿੰਘ ਬਾਦਲ ਤੇ ਗੁਰੂ ਘਰ ਆਏ ਹੋਰ ਸ਼ਰਧਾਲੂਆਂ ਨੂੰ ਬਚਾਇਆ ਹੈ। ਮਜੀਠੀਆ ਨੇ ਉਸ ਗੁਰੂ ਦੇ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਤੇ ਬਜ਼ੁਰਗਾਂ ਤੋਂ ਮੋਬਾਇਲ ਖੋਹਣ ਵਾਲੇ 2 ਗ੍ਰਿਫ਼ਤਾਰ
NEXT STORY