ਸ੍ਰੀ ਮੁਕਤਸਰ ਸਾਹਿਬ- ਪੰਜਾਬ 'ਚ ਹਰ ਰੋਜ਼ ਥਾਂ-ਥਾਂ ਲੱਗਦੇ ਧਰਨੇ ਜਿੱਥੇ ਮੌਜੂਦਾ ਸਰਕਾਰ ਦੀ ਕਾਰਗ਼ੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ, ਉੱਥੇ ਹੀ ਕਈ ਆਗੂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਲੋਕਾਂ ਦੀ ਸ਼ਲਾਘਾ ਵੀ ਬਟੋਰ ਰਹੇ ਹਨ, ਅਤੇ ਅਜਿਹੇ ਆਗੂਆਂ ਵਿੱਚ ਮੋਹਰੀ ਨਾਂਅ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਤਾਜ਼ਾ ਖ਼ਬਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਹੈ, ਜਿੱਥੋਂ ਸ. ਬਾਦਲ ਮੈਂਬਰ ਪਾਰਲੀਮੈਂਟ ਹਨ ਅਤੇ ਇਲਾਕਾ ਨਿਵਾਸੀਆਂ ਦੀ ਮੰਗ 'ਤੇ ਤੁਰੰਤ ਕਾਰਵਾਈ ਕਰਦੇ ਹੋਏ, ਉਨ੍ਹਾਂ ਹਲਕੇ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ 'ਚ ਪੈਂਦੇ ਪਿੰਡਾਂ ਦੀਆਂ 116.78 ਕਿਲੋਮੀਟਰ ਲੰਮੀਆਂ 10 ਸੜਕਾਂ ਦੇ ਅਪਗ੍ਰੇਡੇਸ਼ਨ (ਨਵ-ਨਿਰਮਾਣ) ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ, ਅਤੇ ਥੋੜ੍ਹੇ ਹੀ ਸਮੇਂ 'ਚ ਇਸ ਸਾਰੇ ਕਾਰਜ ਦੀ ਮਨਜ਼ੂਰੀ ਵੀ ਹਾਸਲ ਕਰ ਲਈ ਜਿਨ੍ਹਾਂ ਦੇ ਨਿਰਮਾਣ ਕਾਰਜ ਆਉਂਦੇ ਦਿਨਾਂ 'ਚ ਸ਼ੁਰੂ ਹੋਣ ਜਾ ਰਹੇ ਹਨ।
ਮਨਜ਼ੂਰ ਹੋਈਆਂ ਇਨ੍ਹਾਂ ਸੜਕਾਂ ਨਾਲ ਲਾਭ ਲੈਣ ਵਾਲੇ ਪਿੰਡਾਂ ਵਿੱਚ ਬਰਕੰਦੀ, ਚਿੱਬੜਾਂਵਾਲੀ-ਖੁੰਨਣ ਕਲਾਂ ਤੋਂ ਖੁੰਡੇਹਲਾਲ ਤੋਂ ਲਖਮੀਰੇਆਣਾ, ਭਾਗਸਰ ਤੋਂ ਗੰਧੜ ਤੋਂ ਚੱਕ ਸ਼ੇਰੇਵਾਲਾ, ਖੱਪਿਆਂਵਾਲ਼ੀ ਤੋਂ ਕਿਰਪਾਲਕੇ ਤੋਂ ਕੁੱਕ ਕਾਣੀ ਭੰਗੇ, ਗੋਬਿੰਦ ਨਗਰ ਤੋਂ ਮੌੜ ਤੋਂ ਲੱਖੇਵਾਲੀ, ਮਹਾਬੱਧਰ ਤੋਂ ਸੰਮੇਵਾਲੀ, ਕਬਰ ਵਾਲਾ, ਭਾਗਸਰ ਤੋਂ ਰਾਮਗੜ੍ਹ, ਉਦੇਕਰਨ ਚੌਂਤਰਾ ਤੋਂ ਸੰਗਰਾਣਾ ਅਤੇ ਜਗਤ ਸਿੰਘ ਵਾਲਾ ਸ਼ਾਮਲ ਹਨ।
ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਅਤੇ ਨਾਲ ਲੱਗਦੇ ਇਲਾਕਾ ਨਿਵਾਸੀਆਂ ਵੱਲੋਂ ਇਨ੍ਹਾਂ ਸੜਕਾਂ 'ਤੇ ਮੁਸ਼ਕਿਲ ਹੋ ਰਹੀ ਆਵਾਜਾਈ ਬਾਰੇ ਜਾਣੂ ਕਰਵਾਇਆ ਗਿਆ ਸੀ, ਅਤੇ ਰੋਸ ਪ੍ਰਗਟਾਇਆ ਗਿਆ ਸੀ ਕਿ ਸੂਬਾ ਸਰਕਾਰ ਕੋਲ ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਇਸ ਮੁਸ਼ਕਿਲ ਦੇ ਹੱਲ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਇਨ੍ਹਾਂ ਸੜਕਾਂ ਦੇ ਨਵ-ਨਿਰਮਾਣ ਲਈ ਤਜਵੀਜ਼ ਕੇਂਦਰ ਸਰਕਾਰ ਦੇ ਸੰਬੰਧਿਤ ਮੰਤਰਾਲਾ ਨੂੰ ਭੇਜਣ ਤੋਂ ਬਾਅਦ, ਇਸ ਤਜਵੀਜ਼ ਬਾਰੇ ਉਨ੍ਹਾਂ ਸੰਬੰਧਿਤ ਕੇਂਦਰੀ ਮੰਤਰਾਲਾ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ, ਅਤੇ ਯਕੀਨੀ ਬਣਾਇਆ ਕਿ ਮਨਜ਼ੂਰੀ ਹਾਸਲ ਕਰਕੇ ਇਨ੍ਹਾਂ ਸੜਕਾਂ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰਵਾਇਆ ਜਾ ਸਕੇ।
ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਸੜਕਾਂ ਦੀ ਮਨਜ਼ੂਰੀ ਦੀ ਵਧਾਈ ਦਿੰਦੇ ਹੋਏ ਸ. ਬਾਦਲ ਨੇ ਦੁਹਰਾਇਆ ਕਿ ਉਹ ਆਪਣਾ ਹਰ ਵਾਅਦਾ ਨੈਤਿਕ ਜ਼ਿੰਮੇਵਾਰੀ ਸਮਝ ਕੇ ਪੂਰਾ ਕਰਦੇ ਹਨ, ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਸਾਥ ਸਦਕਾ ਉਹ ਸਦਾ ਕਾਮਯਾਬ ਹੁੰਦੇ ਹਨ।
ਲੋਕਾਂ ਦੀ ਮੁਸ਼ਕਿਲ ਅਤੇ ਮੰਗ ਨੂੰ ਸਮਝਦੇ ਹੋਏ ਇਨ੍ਹਾਂ ਸੜਕਾਂ ਦੇ ਨਵ-ਨਿਰਮਾਣ ਨੂੰ ਸ਼ੁਰੂ ਕਰਵਾਉਣ ਲਈ ਸ. ਹਰਪ੍ਰੀਤ ਸਿੰਘ ਕੋਟਭਾਈ, ਸਾਬਕਾ ਵਿਧਾਇਕ ਮਲੋਟ ਨੇ ਸ.ਬਾਦਲ ਦਾ ਇਲਾਕਾ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ।
ਕਾਂਗਰਸ ਸਰਕਾਰ ਮਾਫ਼ੀਆ ਰਾਜ ਨੂੰ ਦੇ ਰਹੀ ਹੈ ਸ਼ਹਿ : ਸੁਖਬੀਰ ਬਾਦਲ
NEXT STORY