ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਵਿਆਹ ਬਿਜ਼ਨਸਮੈਨ ਤੇਜਬੀਰ ਸਿੰਘ ਨਾਲ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਦਿੱਲੀ ਵਿਚ ਪਾਰਟੀ ਹੋਈ, ਜਿੱਥੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ। ਮੀਕਾ ਸਿੰਘ ਨੇ ਮੰਚ 'ਤੇ ਕਿਹਾ ਕਿ ਇਸ ਖੁਸ਼ੀ ਦੇ ਮੌਕੇ 'ਤੇ ਬਾਦਲ ਪਰਿਵਾਰ ਨੂੰ ਮੁਬਾਰਕਵਾਦ। ਨਵੇਂ ਜੋੜੇ ਦਾ ਜੀਵਨ ਖੁਸ਼ੀਆਂ ਨਾਲ ਭਰੇ, ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ
![PunjabKesari](https://static.jagbani.com/multimedia/17_04_160219166sukhbir badal 2-ll.jpg)
ਇਥੇ ਹੀ ਬਸ ਨਹੀਂ ਮੀਕਾ ਸਿੰਘ ਦੇ ਗੱਭਰੂ ਗਾਣੇ 'ਤੇ ਸੁਖਬੀਰ ਸਿੰਘ ਬਾਦਲ ਆਪਣੇ ਜਵਾਈ ਤੇਜਬੀਰ ਸਿੰਘ ਅਤੇ ਧੀ ਹਰਕੀਰਤ ਕੌਰ ਨਾਲ ਨੱਚਦੇ ਨਜ਼ਰ ਆਏ। ਵਿਆਹ ਵਿਚ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
![PunjabKesari](https://static.jagbani.com/multimedia/17_04_168499733sukhbir badal 8-ll.jpg)
ਵਿਆਹ ਵਿਚ ਕੌਣ ਕੌਣ ਹੋਇਆ ਸ਼ਾਮਲ
ਵਿਆਹ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪਿਊਸ਼ ਗੋਇਲ, ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਅਨੂੰਪ੍ਰੀਆ ਪਟੇਲ, ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸਾਂਸਦ ਪਰਨੀਤ ਕੌਰ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਧਿਆਤਮਕ ਗੁਰੂ ਸ਼੍ਰੀਸ਼੍ਰੀ ਰਵਿਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ : ਚਰਚਿਤ ਪਿੰਡ ਸਰਾਵਾਂ ਬੋਦਲਾਂ 'ਚ ਟਾਈਮ ਪਾ ਕੇ ਭਿੜੇ ਮੁੰਡੇ, ਮੋਟਰਸਾਈਕਲ ਫੂਕੇ, ਲੜਾਈ ਦੇਖ ਕੰਬਿਆ ਪਿੰਡ
![PunjabKesari](https://static.jagbani.com/multimedia/17_04_155218997sukhbir badal 1-ll.jpg)
![PunjabKesari](https://static.jagbani.com/multimedia/17_04_160219166sukhbir badal 2-ll.jpg)
![PunjabKesari](https://static.jagbani.com/multimedia/17_04_162406521sukhbir badal 4-ll.jpg)
![PunjabKesari](https://static.jagbani.com/multimedia/17_04_163812365sukhbir badal 5-ll.jpg)
![PunjabKesari](https://static.jagbani.com/multimedia/17_04_165062343sukhbir badal 6-ll.jpg)
![PunjabKesari](https://static.jagbani.com/multimedia/17_04_166625035sukhbir badal 7-ll.jpg)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 8 ਜ਼ਿਲ੍ਹਿਆਂ ਦਾ ਤਾਪਮਾਨ 25 ਡਿਗਰੀ ਪਾਰ, ਜਾਣੋ ਅਗਲੇ ਦਿਨਾਂ ਦਾ ਹਾਲ
NEXT STORY