ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਪਾਣੀਆਂ ਦੇ ਮੁੱਦੇ ’ਤੇ ਪਹਿਲਾਂ ਵੀ ਸੰਜੀਦਾ ਸੀ ਅਤੇ ਹੁਣ ਵੀ ਸੰਜੀਦਾ ਹੈ। ਅਕਾਲੀ ਦਲ ਪਿਛਲੇ 45 ਸਾਲਾਂ ਤੋਂ ਪਾਣੀਆਂ ਦੇ ਮੁੱਦੇ ’ਤੇ ਜੋ ਸੰਘਰਸ਼ ਅਤੇ ਇਸ ਦੀ ਰਾਖੀ ਕਰਦਾ ਆ ਰਿਹਾ ਹੈ, ਉਹ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਨਕਲੀ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ ’ਤੇ ਬਹਿਸ ਬਾਰੇ ਬਿਆਨਬਾਜ਼ੀ ਕਰ ਰਹੇ ਹਨ। ਅਕਾਲੀ ਦਲ ਅਰਵਿੰਦ ਕੇਜਰੀਵਾਲ ਨੂੰ ਅਸਲੀ ਮੁੱਖ ਮੰਤਰੀ ਮੰਨਦਾ ਹੈ ਅਤੇ ਉਨ੍ਹਾਂ ਨਾਲ ਪਾਣੀਆਂ ਦੇ ਮੁੱਦੇ ’ਤੇ ਬਹਿਸ ਕਰਨ ਲਈ ਤਿਆਰ ਹੈ, ਨਕਲੀ ਮੁੱਖ ਮੰਤਰੀ ਨਾਲ ਨਹੀਂ। ਇਹ ਸ਼ਬਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ੋਰ ਫੜ੍ਹੇਗੀ ਠੰਡ, ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਰੀ ਹੋਇਆ Alert
ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਅਕਾਲੀ ਦਲ ਪਹਿਲੀ ਨਵੰਬਰ ਨੂੰ ਆ ਰਹੀਆਂ ਸਰਵੇ ਟੀਮਾਂ ਨੂੰ ਰੋਕਣ ਲਈ ਤਿਆਰੀ ਕਰ ਚੁੱਕਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆ ਗਿਆ ਕਿ ਅਸੀਂ ਵੀ ਸਰਵੇ ਟੀਮਾਂ ਦਾ ਵਿਰੋਧ ਕਰਾਂਗੇ, ਜਦੋਂ ਕਿ ਸਰਕਾਰ ਨੇ ਸਰਵੇ ਟੀਮਾਂ ਦੇ ਉਲੀਕੇ ਪ੍ਰੋਗਰਾਮਾਂ ਨੂੰ ਨਸ਼ਰ ਕੀਤਾ ਹੈ, ਜਿਸ ਕਰ ਕੇ ਇਕ ਪਾਸੇ ਰੋਕਣ ਦੀਆਂ ਗੱਲਾਂ ਕਰ ਰਹੇ ਹਨ, ਦੂਜੇ ਪਾਸੇ ਪੋਰਟਲ ਪਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਚਿੰਤਜਨਕ ਹਾਲਤ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 20 IAS ਤੇ PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ
ਅਕਾਲੀ-ਭਾਜਪਾ ਗੱਠਜੋੜ ਬਾਰੇ ਪੁੱਛੇ ਸਵਾਲ ’ਤੇ ਸੁਖਬੀਰ ਬਾਦਲ ਨੇ ਨਾਂਹ-ਪੱਖੀ ਸਿਰ ਮਾਰਿਆ ਅਤੇ ਇਸ ਮੌਕੇ ਨਿਗਮ ਦੀ ਚੋਣ ਲੜਨ ਵਾਲੇ ਅਕਾਲੀ ਨੇਤਾਵਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿਲੋਂ, ਹੀਰਾ ਸਿੰਘ ਗਾਬੜੀਆ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ, ਜਸਪਾਲ ਸਿੰਘ ਗਿਆਸਪੁਰਾ, ਅਵਤਾਰ ਸਿੰਘ ਮਾਨ ਭੱਠੇਵਾਲੇ, ਪ੍ਰਿਤਪਾਲ ਸਿੰਘ ਪ੍ਰਧਾਨ, ਹਰਚਰਨ ਸਿੰਘ ਗੋਹਲਵੜੀਆ, ਸਾਬਕ ਮੇਅਰ, ਸੁਖਮੀਤ ਸਿੰਘ ਕਾਦੀਆਂ, ਵਿਜੇ ਦਾਨਵ, ਗੁਰਮੀਤ ਸਿੰਘ ਕੁਲਾਰ, ਕਾਕਾ ਸੂਦ, ਹਿਤੇਸ਼ ਇੰਦਰ ਗਰੇਵਾਲ, ਬੀਬੀ ਕਸ਼ਮੀਰ ਕੌਰ ਸੰਧੂ, ਬੀਬੀ ਸਿਬੀਆ, ਪਵਨ ਗਿੱਲ, ਮਨਪ੍ਰੀਤ ਮੰਨਾ, ਆਰ. ਡੀ. ਸ਼ਰਮਾ, ਕੁਲਵਿੰਦਰ ਕਿੰਦਾ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਸਰਹੱਦ 'ਤੇ ਰਿਟਰੀਟ ਸੈਰਾਮਨੀ ਦਾ ਬਦਲਿਆ ਸਮਾਂ, ਜਾਣੋ ਕੀ ਹੈ ਨਵੀਂ Timing
NEXT STORY