ਲੁਧਿਆਣਾ (ਨਰਿੰਦਰ, ਅਭਿਸ਼ੇਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ 'ਤੇ ਖੂਬ ਤੰਜ ਕੱਸੇ ਹਨ। ਸੁਖਬੀਰ ਬਾਦਲ ਗਿੱਲ ਵਿਧਾਨ ਸਭਾ ਇਲਾਕੇ ਦੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲਾਂ ਦੇ ਰਾਜ ਨੇ ਪੰਜਾਬ 'ਚ ਤਬਾਹੀ ਲਿਆ ਦਿੱਤੀ ਹੈ ਅਤੇ ਲੋਕ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਹਨ ਕਿ ਜੇਕਰ ਕੈਪਟਨ ਖੁਦ ਹੀ ਅਸਤੀਫਾ ਦੇ ਦੇਵੇ ਤਾਂ ਪੰਜਾਬ ਦੇ ਲੋਕ ਸੁਖੀ ਹੋ ਜਾਣਗੇ। ਉਨ੍ਹਾਂ ਕਿਹਾ ਕਿ 2 ਸਾਲਾਂ ਅੰਦਰ ਪੰਜਾਬ 'ਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਸੰਗਤ ਦੀ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ ਅਤੇ ਇਸ ਇਤਿਹਾਸਕ ਮੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬੀ ਤੇ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਦਾ ਇਸ ਦੇ ਲਈ ਧੰਨਵਾਦ ਕਰਦਾ ਹੈ।
24 ਘੰਟੇ ਬਿਨਾਂ ਰੁਕੇ 173 ਕਿਮੀ ਤੱਕ ਦੌੜੇ ਪਟਿਆਲਾ ਦੇ ਬਲਰਾਜ
NEXT STORY