ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ 'ਚ ਹਿੰਦੂ ਭਾਈਚਾਰੇ ਦੀ ਨਬਜ਼ ਪਛਾਨਣ ਲਈ ਹੁਣ ਤੋਂ ਸਰਗਰਮ ਹੋ ਗਏ ਹਨ। ਇਸ ਸਬੰਧੀ ਹਿੰਦੂ ਨੇਤਾਵਾਂ ਦੀ ਇਕ ਟੋਲੀ ਨੇ ਲੁਧਿਆਣਾ ਦਾ ਦੌਰਾ ਕੀਤਾ ਤੇ ਹਿੰਦੂ ਨੇਤਾਵਾਂ ਵਪਾਰੀਆਂ ਨਾਲ ਗੱਲ ਵੀ ਕੀਤੀ ਅਤੇ ਉਨ੍ਹਾਂ ਦੇ ਮਸਲੇ ਜਾਣੇ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ 'ਚ ਹਿੰਦੂ ਭਾਈਚਾਰੇ 'ਚ ਜ਼ਿਆਦਾ ਪਕੜ ਹੋਣ ਕਰਕੇ ਇਸ ਵਾਰ 2007 ਵਾਲਾ ਫਾਰਮੂਲੇ 'ਤੇ ਟਿਕਟਾਂ ਦੀ ਵੰਡ 'ਤੇ ਹਿੰਦੂ ਨੇਤਾ ਨੂੰ ਵਿਧਾਨ ਸਭਾ ਲਿਜਾਣ ਦੇ ਮੂਡ 'ਚ ਹਨ।
ਸੂਤਰਾਂ ਨੇ ਦੱਸਿਆ ਕਿ ਜੇਕਰ ਭਾਜਪਾ ਇਸ ਵਾਰ ਉਸ ਹਲਕੇ ਤੋਂ ਅਕਾਲੀ ਦਲ ਨੂੰ ਹਲਕਾ ਛੱਡਣ 'ਤੇ ਨਾ ਮੰਨੀ ਤਾਂ ਸ. ਬਾਦਲ ਆਪਣੇ ਹਿੱਸੇ ਆਉਂਦੀਆਂ ਤਿੰਨ ਸੀਟਾਂ ਪੂਰਬੀ, ਆਤਮ ਨਗਰ ਅਤੇ ਦੱਖਣੀ ਕਿਸੇ ਸੀਟ 'ਤੋਂ ਹਿੰਦੂ ਨੇਤਾ ਨੂੰ ਉਤਾਰ ਸਕਦੇ ਹਨ। ਪਤਾ ਲੱਗਾ ਹੈ ਕਿ ਸ. ਬਾਦਲ ਅਕਾਲੀ ਹਿੰਦੂ ਨੇਤਾ ਨੂੰ ਉਸੇ ਸੀਟ ਤੋਂ ਟਿਕਟ ਦੇਣਗੇ, ਜਿੱਥੇ ਅੱਗੋਂ ਵੀ ਵਿਰੋਧੀ ਪਾਰਟੀ ਦਾ ਹਿੰਦੂ ਉਮੀਦਵਾਰ ਹੋਵੇ ਕਿਉਂਕਿ ਅਕਾਲੀ ਦਲ ਵੱਲੋਂ ਇਸ ਵਾਰ ਲਗਭਗ ਮਨ ਬਣਾ ਲਿਆ ਗਿਆ ਹੈ ਕਿ ਲੁਧਿਆਣਾ ਦੇ ਵਪਾਰੀਆਂ ਤੇ ਹਿੰਦੂ ਭਾਈਚਾਰੇ ਨੂੰ ਨਾਲ ਰੱਖਣ ਲਈ ਹਿੰਦੂ ਨੇਤਾ ਦੇ ਵਿਧਾਇਕ ਬਣਾ ਕੇ ਅਕਾਲੀ ਦਲ ਦੀ ਪਕੜ ਨੂੰ ਜ਼ਰੂਰ ਮਜ਼ਬੂਤ ਕਰਨਗੇ ਕਿਉਂਕਿ ਰੋਜ਼ਾਨਾ ਭਾਜਪਾ ਨਾਲ ਖਿੱਚੋਤਾਣ ਦੀਆਂ ਖ਼ਬਰਾਂ ਜਨਮ ਲੈ ਰਹੀਆਂ ਹਨ, ਜਦੋਂ ਕਿ ਲੁਧਿਆਣਾ ਤੋਂ ਤਿੰਨ ਹਿੰਦੂ ਨੇਤਾ ਸੁਖਬੀਰ ਦੇ ਆਪਣੇ ਨਜ਼ਦੀਕੀਆਂ 'ਚ ਸ਼ਾਮਲ ਹਨ।
ਇਸ 'ਤੇ ਰਾਜਸੀ ਮਾਹਰਾਂ ਨੇ ਕਿ ਇਸ ਵਾਰ ਸੁਖਬੀਰ ਨੂੰ ਕਿਸੇ ਵੱਡੇ ਆਗੂ ਨੂੰ ਟਿਕਟਾਂ ਦੇ ਮਾਮਲੇ 'ਚ ਲਾਂਭੇ ਕਰਨਾ ਪਿਆ ਤਾਂ ਉਹ ਪਰਹੇਜ ਨਹੀਂ ਕਰਨਗੇ।ਕੈਪਸ਼ਨ : ਸੁਖਬੀਰ ਬਾਦਲਫੋਟੋ :222 ਕਿਹਾ ਕਿ ਇਹ ਵਿਅਕਤੀ ਜੋ ਆਪਣੇ ਆਪ ਨੂੰ ਬਾਦਲਾਂ ਦੇ ਬਹੁਤ ਨੇੜੇ ਸਮਝਦਾ ਹੈ, ਉਨ੍ਹਾਂ ਸਾਰੇ ਆਮ ਸਾਧਾਰਣ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਇਸ ਦੇ ਮੁਤਾਬਕ ਨਹੀਂ ਚਲਦੇ। ਹੁਣ ਉਹ ਸਮਾਂ ਦੂਰ ਨਹੀਂ ਜਦੋਂ ਇਹ ਇਕੱਲਾ ਹੀ ਪਾਰਟੀ ’ਚ ਰਹਿ ਜਾਵੇਗਾ ਤੇ ਸਾਰੇ ਪਾਰਟੀ ਛੱਡ ਜਾਣਗੇ। ਜੱਥੇਦਾਰ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਢੀਂਡਸਾ ਪਰਿਵਾਰ ਦੇ ਨਾਲ ਹਨ। ਇਨ੍ਹਾਂ ਵਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਵਾਸਤੇ ਸਿਰਫ ਜ਼ਿਲ੍ਹਾ ਹੀ ਨਹੀਂ, ਸਗੋਂ ਪੂਰੇ ਪੰਜਾਬ ’ਚ ਮਿਹਨਤ ਕਰਨਗੇ।
ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਮੌਤ
NEXT STORY