ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਜਟ ਸੈਸ਼ਨ ਦੌਰਾਨ ਜੋ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਵਿਧਾਨ ਸਭਾ 'ਚ ਕਾਂਗਰਸ ਨਾਲ ਹੋਈ ਤੂੰ-ਤੂੰ ਮੈਂ-ਮੈਂ ਅਤੇ ਖਿੱਚਧੂਹ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਜੋ ਬੋਲ-ਕੁਬੋਲ, ਗੁੰਡਾ ਅਤੇ ਬਦਮਾਸ਼ ਸ਼ਬਦ ਕਹੇ ਹਨ, ਉਸ ਨੂੰ ਲੈ ਕੇ ਸਿਆਸੀ ਹਲਕੇ ਹੈਰਾਨ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਦੇ ਸ਼ਬਦ ਸਪੀਕਰ ਨੂੰ ਕਹਿਣ ਤੋਂ ਪਹਿਲਾਂ ਨਹੀਂ ਸੀ ਸੋਚਿਆ, ਕਿ ਉਹ ਮਾਣ ਮਰਿਆਦਾ ਨੂੰ ਵੱਡੀ ਢਾਅ ਲਾ ਕੇ ਜੋ ਸ਼ਬਦ ਬੋਲ ਰਹੇ ਹਨ, ਉਹ ਜੀਅ ਦਾ ਜੰਜਾਲ ਬਣ ਸਕਦੇ ਹਨ, ਕਿਉਂਕਿ ਸ. ਬਾਦਲ ਪਹਿਲੀ ਵਾਰ ਤਾਂ ਵਿਧਾਨ ਸਭਾ ਗਏ ਨਹੀਂ, ਉਹ 8 ਸਾਲ ਦੇ ਲਗਭਗ ਅਸੈਂਬਲੀ 'ਚ ਬਤੌਰ ਉਪ ਮੁੱਖ ਮੰਤਰੀ ਵਿਚਰਦੇ ਰਹੇ ਅਤੇ ਸਪੀਕਰ ਦਾ ਰੁਤਬਾ ਅਤੇ ਉਸ ਨੂੰ ਦੁਆ ਸਲਾਮ ਤੋਂ ਇਲਾਵਾ ਉਸ ਦੀ ਕੁਰਸੀ ਅਤੇ ਉਸ ਦੇ ਅਹੁਦੇ ਨੂੰ ਸਨਮਾਨ ਦਿੰਦੇ ਰਹੇ। ਇਥੇ ਹੀ ਬੱਸ ਨਹੀਂ ਫਰੀਦਕੋਟ ਤੋਂ ਐੱਮ. ਪੀ. ਬਣ ਕੇ ਵਾਜਪਾਈ ਦੀ ਸਰਕਾਰ 'ਚ ਕੇਂਦਰੀ ਸਨਅਤ ਮੰਤਰੀ ਬਣੇ। ਲੋਕ ਸਭਾ ਦੇ ਸਪੀਕਰ ਅੱਗੇ ਅਤੇ ਉਨ੍ਹਾਂ ਦੀ ਮਾਣ-ਮਰਿਆਦਾ ਤੋਂ ਚੰਗੀ ਤਰ੍ਹਾਂ ਜਾਣੂ ਸਨ, ਫਿਰ ਉਨ੍ਹਾਂ ਨੇ ਇਸ ਤਰ੍ਹਾਂ ਦੇ ਸ਼ਬਦ ਕਿਉਂ ਬੋਲੇ, ਇਹ ਚਰਚਾ ਸਿਆਸੀ ਹਲਕਿਆਂ 'ਚ ਤੇਜ਼ੀ ਨਾਲ ਘੁੰਮ ਰਹੀ ਹੈ। ਇਨ੍ਹਾਂ ਸ਼ਬਦਾਂ ਨੂੰ ਲੈ ਕੇ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਜੇਕਰ ਵਿਧਾਨ ਸਭਾ ਦੇ ਸਪੀਕਰ ਵੱਲੋਂ ਬਣਾਈ ਕਮੇਟੀ ਵੱਲੋਂ ਇਨ੍ਹਾਂ ਬੋਲੇ ਸ਼ਬਦਾਂ ਦੀ ਡੂੰਘਾਈ ਨਾਲ ਜਾਂਚ 'ਚ ਸਹੀ ਸਾਬਿਤ ਪਾਏ ਗਏ ਤਾਂ ਇਹ ਬੋਲ ਕਬੋਲ ਸੁਖਬੀਰ ਲਈ ਮਹਿੰਗੇ ਪੈ ਸਕਦੇ ਹਨ, ਕਿਉਂਕਿ 2007 ਤੋਂ ਲੈ ਕੇ 2012 ਵਾਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਬਾਰੇ ਵਿਧਾਨ ਸਭਾ 'ਚ ਬਣਾਈ ਕਮੇਟੀ ਜਿਸ ਦੇ ਮੁਖੀ ਵਿਧਾਇਕ ਢਾਂਡਾ ਸਾਹਿਬ ਸਨ, ਵੱਲੋਂ ਰਿਪੋਰਟ ਦੇਣ 'ਤੇ ਕੈਪਟਨ ਅਮਰਿੰਦਰ ਅਸੈਂਬਲੀ 'ਚੋਂ ਬਾਹਰ ਕੱਢ ਦਿੱਤੇ ਸਨ ਅਤੇ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਸਨ। ਅੱਜ ਕੱਲ ਉਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਇਨ੍ਹਾਂ ਬੋਲੇ ਬੋਲ-ਕਬੋਲਾਂ ਬਾਰੇ ਵਿਧਾਨ ਸਭਾ ਨੇ ਕਮੇਟੀ ਵੀ ਬਣਾ ਦਿੱਤੀ ਹੈ, ਜੋ ਆਉਣ ਵਾਲੇ ਸਮੇਂ 'ਚ ਰਿਪੋਰਟ ਦੇਵੇਗੀ। ਰਿਪੋਰਟ ਕੀ ਦੇਵੇਗੀ ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਿਲ ਹੈ ਪਰ ਇਹ ਚਰਚਾ ਜ਼ਰੂਰ ਹੈ ਕਿ ਸੁਖਬੀਰ ਬਾਦਲ ਪੜ੍ਹੇ-ਲਿਖੇ ਕਾਬਲ ਨੇਤਾ ਹੋਣ 'ਤੇ ਇਸ ਤਰ੍ਹਾਂ ਦੇ ਬੋਲ ਕਿਵੇਂ ਬੋਲ ਗਏ।
ਤਾਸ਼ ਖੇਡਦੇ ਲੜੇ, ਕੁੱਟ-ਕੁੱਟ ਕੇ ਇਕ ਮਾਰ 'ਤਾ
NEXT STORY