ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂਆਂ ਦੀ ਸਿਆਸੀ ਬੈਟਰੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਘਰਾਂ 'ਚੋਂ ਕੱਢ ਕੇ ਸਿਆਸੀ ਖੇਤਰ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕ ਸਭਾ ਚੋਣਾਂ 'ਚ ਚੰਗੇ ਨਤੀਜੇ ਲੈਣ ਦੀ ਸ਼ਰਤ 'ਤੇ ਲੁਧਿਆਣਾ 'ਚ 10 ਸੀਨੀਅਰ ਅਕਾਲੀ ਆਗੂਆਂ ਦੇ ਸਿਆਸੀ ਕਲਗੀ ਲਾ ਕੇ ਸਿਆਸੀ ਖੇਤਰ 'ਚ ਭੇਜ ਦਿੱਤਾ ਹੈ।
ਇਨ੍ਹਾਂ 'ਚ ਸ਼ਰਨਜੀਤ ਢਿੱਲੋਂ ਸਾਬਕਾ ਮੰਤਰੀ ਨੂੰ ਆਬਜ਼ਰਵਰ ਸੰਗਰੂਰ ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਸਹਾਇਕ, ਜਲੰਧਰ ਲਈ ਮਹੇਸ਼ ਇੰਦਰ ਸਿੰਘ ਗਰੇਵਾਲ ਆਬਜ਼ਰਵਰ, ਇਸੇ ਤਰ੍ਹਾਂ ਪਠਾਨਕੋਟ ਲਈ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਆਬਜ਼ਰਵਰ, ਸਾਬਕਾ ਵਿਧਾਇਕ ਮਨਪ੍ਰੀਤ ਇਆਲੀ ਨੂੰ ਬਰਨਾਲਾ ਦਾ ਆਬਜ਼ਰਵਰ ਲਾਇਆ ਹੈ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ ਨੇ ਵੀ ਲੁਧਿਆਣਾ ਦੀਆਂ 8 ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦੀ ਜ਼ਿਲਾ ਵਾਈਸ਼ ਆਬਜ਼ਰਵਰ ਲਾਇਆ ਗਿਆ ਹੈ, ਜਿਨ੍ਹਾਂ 'ਚ ਬੀਬੀ ਸੁਰਿੰਦਰ ਕੌਰ ਦਿਆਲ ਨੂੰ ਮੋਗਾ, ਬੀਨਾ ਜੈਰਥ ਤੇ ਨਵਨੀਤ ਕੌਰ ਉਨ੍ਹਾਂ ਦੇ ਨਾਲ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ਬੀਬੀ ਮਨਦੀਪ ਕੌਰ ਸੰਧੂ ਸਾਬਕਾ ਕੌਂਸਲਰ ਜਲੰਧਰ ਤੇ ਹੋਰਾਂ ਨੂੰ ਲਾਇਆ ਗਿਆ ਹੈ। ਇਹ ਆਗੂ ਹੁਣ ਆਪਣੇ ਹਲਕਿਆਂ 'ਚ ਸਰਗਰਮ ਹੋ ਗਏ ਦੱਸੇ ਜਾ ਰਹੇ ਹਨ।
ਮਿੱਟੀ ਦੇ ਟਿੱਲੇ ਨੂੰ ਪਾਰਕ 'ਚ ਤਬਦੀਲ ਕਰਕੇ ਪ੍ਰਸ਼ਾਸਨ ਨੇ ਖੱਟੀ ਵਾਹ-ਵਾਹ
NEXT STORY