ਲੁਧਿਆਣਾ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਬਰਸੀ ਮੌਕੇ ਰੱਖੇ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਜਿੱਥੇ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਈ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਸਮੇਤ ਕਾਂਗਰਸ 'ਤੇ ਵੀ ਸ਼ਬਦੀ ਹਮਲੇ ਕੀਤੇ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਲ੍ਹਿਆਂਵਾਲਾ ਬਾਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਲ੍ਹਿਆਂਵਾਲਾ ਬਾਗ ਕਤਲਕਾਂਡ ਵਿਚ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ, ਜਿਸ ਵਿਚ 800 ਸਿੱਖ ਸ਼ਾਮਲ ਸਨ। ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਆਪਣੀ ਆਬਾਦੀ ਡੇਢ ਫ਼ੀਸਦੀ ਹੈ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 95 ਫ਼ੀਸਦੀ ਕੁਰਬਾਨੀਆਂ ਸਾਡੀ ਕੌਮ ਨੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਪਾਰਲੀਮੈਂਟ ਵਿਚ ਵੀ ਇਹ ਮੁੱਦਾ ਚੁੱਕਿਆ ਸੀ, ਮੈਂ ਕਿਹਾ ਸੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਇੰਨੀ ਤਰੱਕੀ ਵਿਚ ਲਿਆਂਦਾ ਹੈ, ਉਹ ਸਿੱਖ ਕੌਮ ਹੈ ਅਤੇ ਤੁਸੀਂ ਉਨ੍ਹਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਜਿਸ ਦਾ ਅੱਜ ਤੱਕ ਇਨਸਾਫ਼ ਨਹੀਂ ਮਿਲ ਸਕਿਆ। 1984 ਦੇ ਕਤਲੇਆਮ ਕੀਤੇ ਗਏ, ਉਸ ਦਾ ਵੀ ਕੋਈ ਇਨਸਾਫ਼ ਨਹੀਂ ਮਿਲਣ ਦਿੱਤਾ ਹੈ।
ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੁਰਦਾਸਪੁਰ 'ਚ ਲਹਿਰਾਇਆ ਕੌਮੀ ਝੰਡਾ

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
ਪਾਰਟੀ ਵਿਚੋਂ ਬਾਗੀ ਹੋਏ ਆਗੂਆਂ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ 103 ਸਾਲਾ ਪੁਰਾਣੀ ਪਾਰਟੀ ਹੈ। ਅੱਜ ਆਪਣੀ ਪਾਰਟੀ ਅਤੇ ਕੌਮ 'ਤੇ ਹਮਲੇ ਹੋ ਰਹੇ ਹਨ। ਕਈ ਪਾਰਟੀ ਵਿਚ ਇਹੋ ਜਿਹੇ ਗੱਦਾਰ ਹਨ, ਜੋ ਚੇਅਰਮੈਨੀਆਂ ਕਰਕੇ ਵਿੱਕ ਗਏ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਹੈ। ਅੱਜਕੱਲ੍ਹ ਗੁਰੂ ਘਰਾਂ 'ਤੇ ਵੀ ਕਬਜ਼ੇ ਹੋਣੇ ਸ਼ੁਰੂ ਹੋ ਗਏ ਹਨ।
ਉਹ ਇਨ੍ਹਾਂ ਖ਼ਿਲਾਫ਼ ਲੜਨ ਦੀ ਬਜਾਏ ਆਪਣੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ। ਤਖ਼ਤ ਹਜ਼ੂਰ ਸਾਹਿਬ ਦਾ ਜਿੱਥੇ ਲੋਕ ਦੂਰੋ-ਦੂਰੋ ਨਤਮਸਤਕ ਹੋਣ ਲਈ ਆਉਂਦੇ ਹਨ, ਉਸ ਲਈ ਜਿਹੜਾ ਬਜ਼ੁਰਗਾਂ ਨਾ ਐਕਟ ਬਣਾਇਆ ਸੀ, ਉਸ ਐਕਟ ਨੂੰ ਕੇਂਦਰ ਦੀ ਸਰਕਾਰ ਨੂੰ ਤੋੜ ਦਿੱਤਾ ਹੈ। ਜਿਹੜਾ ਹੁਣ ਐਕਟ ਬਣਾਇਆ ਹੈ, ਉਸ ਵਿਚ ਆਪਣੇ ਚਾਪਲੂਸਾਂ ਨੂੰ ਮੈਂਬਰ ਬਣਾ ਦਿੱਤਾ ਹੈ। ਜਿਹੜੀ ਆਪਣੀ ਪ੍ਰਥਾ ਹੈ ਕਿ ਚੁਣ ਨੇ ਅਸੀਂ ਆਪਣੇ ਨੁਮਾਇੰਦੇ ਭੇਜਦੇ ਹਾਂ, ਉਸ ਪ੍ਰਥਾ ਨੂੰ ਕੇਂਦਰ ਸਰਕਾਰ ਨੇ ਤੋੜ ਦਿੱਤਾ ਹੈ ਅਤੇ ਆਪਣੇ ਚਹੇਤਿਆਂ ਦਾ ਉਥੇ ਕੰਟਰੋਲ ਕਰਵਾ ਦਿੱਤਾ ਹੈ। ਉਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਰਾਹੀਂ ਚੋਣ ਹੁੰਦੀ ਸੀ ਪਰ ਅੱਜ ਉਥੇ ਵੀ ਆਰ. ਐੱਸ. ਐੱਸ. ਨੇ ਕਬਜ਼ਾ ਕਰ ਲਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਗਏ ਕਾਰਜਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਕਾਂਗਰਸ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ।
ਇਹ ਵੀ ਪੜ੍ਹੋ- ਲੁਧਿਆਣਾ 'ਚ ਮੰਤਰੀ ਬਲਕਾਰ ਸਿੰਘ ਨੇ ਲਹਿਰਾਇਆ ਤਿਰੰਗਾ, ਸ਼ਹੀਦਾਂ ਨੂੰ ਯਾਦ ਕਰਦਿਆਂ ਆਖੀਆਂ ਇਹ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ
NEXT STORY