ਕਿਸ਼ਨਪੁਰਾ ਕਲਾਂ (ਹੀਰੋ)–ਪੰਜਾਬ ਦੀ ਸਿਆਸਤ 'ਚ ਕਿਸੇ ਵੀ ਸਮੇਂ ਕੋਈ ਸਿਆਸੀ ਧਮਾਕਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦੇ ਸੁਖਦੇਵ ਸਿੰਘ ਢੀਂਡਸਾ ਬਾਦਲਾਂ ਨੂੰ ਝਟਕਾ ਦੇ ਸਕਦੇ ਹਨ ਕਿਉਂਕਿ ਪਿਛਲੇ ਦਿਨੀਂ ਉਹ ਟਕਸਾਲੀ ਆਗੂਆਂ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਮਨ ਬਣਾ ਚੁੱਕੇ ਹਨ। ਇਸ ਬਾਰੇ ਪੁਸ਼ਟੀ ਨਹੀਂ ਹੋਈ ਪਰ ਬਕਾਇਦਾ ਸਪੱਸ਼ਟ ਹੋ ਚੁੱਕਾ ਹੈ। ਪਤਾ ਲੱਗਾ ਹੈ ਕਿ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਛੱਡਣਾ ਨਹੀਂ ਚਾਹੁੰਦੇ। ਇਸ ਕਰ ਕੇ ਸੁਖਦੇਵ ਸਿੰਘ ਢੀਂਡਸਾ ਦੁਚਿੱਤੀ 'ਚ ਹਨ ਕਿ ਹੁਣ ਕੀ ਕੀਤਾ ਜਾਵੇ ਅਤੇ ਉਨ੍ਹਾਂ ਦੇ ਕਿਸੇ ਕਦਮ ਚੁੱਕਣ ਨਾਲ ਉਨ੍ਹਾਂ ਦੇ ਪੁੱਤਰ ਦਾ ਕਰੀਅਰ ਪ੍ਰਭਾਵਿਤ ਨਾ ਹੋਵੇ।
ਖਾਸ ਸੂਤਰਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਨਿਰਾਸ਼ ਅਕਾਲੀ ਲੀਡਰਾਂ ਸਮੇਤ ਹੋਰ ਹਮ ਖਿਆਲੀ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਟਕਸਾਲੀ ਦਲ ਦੇ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਢੀਂਡਸਾ ਨਾਲ ਮੁਲਾਕਾਤ ਦੀਆਂ ਖਬਰਾਂ ਜਨਤਕ ਹੋਣ ਮਗਰੋਂ ਕਈ ਹੋਰ ਨਿਰਾਸ਼ ਅਕਾਲੀ ਲੀਡਰਾਂ ਨੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਬੈਂਸ ਭਰਾ ਅਤੇ ਖਹਿਰਾ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਆਗੂ ਇਸ ਸਮਾਗਮ 'ਚ ਹਿੱਸਾ ਲੈ ਸਕਦੇ ਹਨ।
ਨੌਜਵਾਨ ਨੇ 3 ਸਾਥੀਆਂ ਨਾਲ ਰਲ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ
NEXT STORY