ਲੁਧਿਆਣਾ (ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਨੇ ਬੀਤੇ ਦਿਨੀਂ ਚੰਡੀਗੜ੍ਹ ’ਚ ਜੋ ਅਕਾਲੀ ਦਲ ਨਾਲ ਭਾਜਪਾ ਦੇ ਭਵਿੱਖ ਦੇ ਗੱਠਜੋੜ ਦੀਆਂ ਚਰਚਾਵਾਂ ਨੂੰ ਵਿਰਾਮ ਲਗਾ ਕੇ ਸਿਧਾਂਤਾਂ ’ਤੇ ਚਲਦੇ ਬੰਦੀ ਸਿੰਘਾਂ ਦਾ ਮਾਮਲਾ, ਕਿਸਾਨਾਂ ਦੇ ਸੰਘਰਸ਼ ਅਤੇ ਅੰਮ੍ਰਿਤਪਾਲ ਦੇ ਮੁੱਦੇ ਤੋਂ ਇਲਾਵਾ ਧਾਰਮਿਕ ਮੁੱਦਿਆਂ ’ਚ ਬੇਲੋੜਾ ਦਖਲਅੰਦਾਜ਼ੀ ਖਤਮ ਕਰਨ ਉਪਰੰਤ ਕਿਸੇ ਤਰ੍ਹਾਂ ਦੇ ਗੱਠਜੋੜ ਦੀ ਜੋ ਗੱਲ ਆਖੀ, ਉਸ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਪਿਛਲੇ ਫੈਸਲਿਆਂ ਦੇ ਚਲਦੇ ਇਕ ਵਾਰ ਦਲੇਰਾਨਾ ਫ਼ੈਸਲਾ ਲੈਣ ’ਚ ਜੋ ਕਾਮਯਾਬ ਹੋਇਆ ਹੈ, ਇਸ ਦੇ ਅਕਾਲੀ ਦਲ ਲਈ ਚੰਗੇ ਸਿੱਟੇ ਨਿਕਲਣਗੇ।
ਇਹ ਖ਼ਬਰ ਵੀ ਪੜ੍ਹੋ - ਭਾਜਪਾ ਹਰ ਜੋੜ-ਤੋੜ ਲਈ ਤਿਆਰ, ਅਕਾਲੀ ਦਲ ਪੂਰੀ ਰਣਨੀਤੀ ਨਾਲ ਚੁੱਕ ਰਿਹੈ ਕਦਮ
ਢੀਂਡਸਾ ਨੇ ਕਿਹਾ ਕਿ ਜੇਕਰ ਇਸ ਨੂੰ ਦੇਰ ਨਾਲ ਲਿਆ ਦਰੁਸਤ ਫੈਸਲਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਿਧਾਂਤ ਪਾਰਟੀਆਂ ਤੋਂ ਉੱਪਰ ਹੁੰਦੇ ਹਨ, ਜਿਹੜੀਆਂ ਪਾਰਟੀਆਂ ਸੂਬੇ ਦੀਆਂ ਮੰਗਾਂ ਅਤੇ ਸਿਧਾਂਤਾਂ ਨੂੰ ਤਲਾਂਜਲੀ ਦੇ ਦਿੰਦੀਆਂ ਹਨ, ਉਨ੍ਹਾਂ ਦਾ ਆਪਣਾ ਅਤੇ ਪਾਰਟੀਆਂ ਲਈ ਹਸ਼ਰ ਘਾਤਕ ਹੁੰਦਾ ਹੈ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀਆਂ ਮੰਗਾਂ ਬਾਰੇ ਲੰਮੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ ਅਤੇ ਜੋ ਅਕਾਲੀ ਦਲ ਨੇ ਆਪਣੀ ਮੰਗ ਰੱਖੀਆਂ ਸਨ, ਉਸ ’ਤੇ ਭਾਜਪਾ ਸੋਚੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਉਹ ਆਪਣੇ ਭਾਈਚਾਰੇ ਨਾਲ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਹਰ ਜੋੜ-ਤੋੜ ਲਈ ਤਿਆਰ, ਅਕਾਲੀ ਦਲ ਪੂਰੀ ਰਣਨੀਤੀ ਨਾਲ ਚੁੱਕ ਰਿਹੈ ਕਦਮ
NEXT STORY