ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੇ ਮਾਝੇ ਇਲਾਕੇ ’ਚ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਇਕ ਚੋਣ ਹਲਕਾ ਡੇਰਾ ਬਾਬਾ ਨਾਨਕ ਜਿਥੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਹੁਣ ਐੱਮ. ਪੀ. ਬਣ ਕੇ ਦਿੱਲੀ ਦਰਬਾਰ ਚੱਲੇ ਅਤੇ ਇਹ ਖਾਲੀ ਹੋਈ ਸੀਟ ’ਤੇ ਭਾਵੇਂ ਕਾਂਗਰਸ ਆਪਣਾ ਹੱਕ ਜਤਾ ਰਹੀ ਹੈ ਪਰ ਹੁਣ ਤਾਜ਼ੇ ਹਾਲਾਤ ਇਸ ਤਰ੍ਹਾਂ ਦਾ ਇਸ਼ਾਰਾ ਕਰਨ ਲੱਗ ਪਏ ਹਨ ਕਿ ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਮਾਝੇ ਦੇ ਜਰਨੈਲ ਸਮਝੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਹੁਣ ਡੇਰਾ ਬਾਬਾ ਨਾਨਕ ’ਚ ਜ਼ਿਮਨੀ ਚੋਣ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਸਕਦੇ ਹਨ। ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਜਥੇਦਾਰਾਂ ਵੱਲੋਂ ਸੁਖਬੀਰ ਬਾਰੇ ਫ਼ੈਸਲਾ ਦੀਵਾਲੀ ਤੋਂ ਬਾਅਦ?
ਬਾਕੀ ਹੁਣ ਦੇਖਦੇ ਹਾਂ ਕਿ ਅੱਜ ਕੱਲ ਸਾਬਕਾ ਵਿਧਾਇਕ ਵਜੋਂ ਵਿਚਰ ਰਹੇ ਮਜੀਠੀਆ ਉੱਥੇ ਆਪ ਖੜ੍ਹਦੇ ਹਨ ਜਾਂ ਫਿਰ ਕਿਸੇ ਹੋਰ ਨੂੰ ਇਸ ਹਲਕੇ ’ਚੋਂ, ਇਹ ਵੀ ਆਵਾਜ਼ ਆ ਰਹੀ ਹੈ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਸ਼ਾਮਲ ਕਰ ਲਿਆ ਹੈ, ਉਹ ਵੀ ਉਮੀਦਵਾਰੀ ਦਾ ਝੰਡਾ ਚੁੱਕ ਸਕਦੇ ਹਨ। ਇਸ ਹਲਕੇ ਤੋਂ ਅਕਾਲੀ ’ਚੋਂ ਬਣੇ ਤੇ ਅੱਜ ਕੱਲ ਭਾਜਪਾ ’ਚ ਰਵੀ ਕਿਰਨ ਸਿੰਘ ਕਾਹਲੋਂ ਵੀ ਭਾਜਪਾ ਵੱਲੋਂ ਜਿੱਤ ਲਈ ਆਸਵੰਦ ਹਨ। ਇਸ ਹਲਕੇ ’ਚ ਭਗਵੰਤ ਮਾਨ ਮੁੱਖ ਮੰਤਰੀ ਵੀ ਪੂਰੀ ਤਾਕਤ ਝੋਕਣਗੇ। ਨਤੀਜਾ ਕਿਸ ਦੇ ਹੱਕ ’ਚ ਹੋਵੇਗਾ, ਇਹ ਸਮਾਂ ਹੀ ਦੱਸੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਭਾਜਪਾ ਦੀ ਬਿਨਾਂ ਲਾੜੇ ਤੋਂ ਜੰਝ ਤਿਆਰ!
NEXT STORY