ਚੰਡੀਗੜ੍ਹ,(ਭੁੱਲਰ): ਸੀਨੀਅਰ ਕਾਂਗਰਸ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮੁੱਦੇ ਸਬੰਧੀ ਕਾਂਗਰਸੀ ਵਿਧਾਇਕਾਂ 'ਤੇ ਝੂਠੇ ਇਲਜ਼ਾਮ ਲਾਉਣ ਤੇ ਘਟੀਆ ਦੂਸ਼ਣਬਾਜ਼ੀ ਦਾ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ ਕੀਤੀ। ਇਥੇ ਜਾਰੀ ਇਕ ਬਿਆਨ 'ਚ ਮੀਡੀਆ ਰਿਪੋਰਟਾਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨਸ਼ਿਆਂ ਖਾਸ ਕਰ ਚਿੱਟੇ ਦੀ ਸਪਲਾਈ 'ਚ ਸ਼ਾਮਲ ਹਨ, ਦਾ ਮੂੰਹ ਤੋੜ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਕਾਂਗਰਸ 'ਤੇ ਦੋਸ਼ ਲਾਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪਾਰਟੀ ਦੇ ਬਿਕਰਮ ਸਿੰਘ ਮਜੀਠੀਆ ਦੁਆਰਾ ਕੀਤੇ ਗਏ ਕੁਕਰਮਾਂ ਵੱਲ ਝਾਤੀ ਮਾਰਨੀ ਚਾਹੀਦੀ ਹੈ ਜੋ ਨਸ਼ਾ ਸਮੱਗਲਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨਾਲ ਇਸ ਧੰਦੇ 'ਚ ਸ਼ਾਮਲ ਹੋ ਕੇ ਪੰਜਾਬ ਦੇ ਨੌਜਵਾਨਾਂ ਦੀ ਬਰਬਾਦੀ ਲਈ ਪੂਰੀ ਤਰ੍ਹਾਂ ਬਦਨਾਮ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਿੰਗ ਹੀ ਇਕੋ ਇਕ ਧੰਦਾ ਹੈ, ਜਿਸ ਨੇ ਅਕਾਲੀਆਂ ਦੇ ਰਾਜ 'ਚ ਆਪਣੀਆਂ ਜੜ੍ਹਾਂ ਪਸਾਰੀਆਂ ਅਤੇ ਕਈ ਡਰੱਗ ਘੁਟਾਲਿਆਂ 'ਚ ਜ਼ਿਆਦਾਤਰ ਅਕਾਲੀਆਂ ਦੇ ਨਾਂ ਸ਼ਾਮਲ ਹਨ। ਸੁਖਬੀਰ ਨੂੰ ਨੀਵੇਂ ਪੱਧਰ ਦੀ ਸਿਆਸਤ 'ਚ ਗਰਕ ਨਾ ਹੋਣ ਲਈ ਚਿਤਾਵਨੀ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਰ ਜਗ੍ਹਾ, ਹਰ ਸਮੇਂ ਜਾਂਚ ਲਈ ਤਿਆਰ ਹਨ। ਕਾਂਗਰਸ ਆਗੂ ਨੇ ਹਾਈ ਕੋਰਟ ਦੇ ਜੱਜ ਦੁਆਰਾ 'ਜੀਜੇ-ਸਾਲੇ ਦੀ ਸਰਕਾਰ ਵਜੋਂ ਪ੍ਰਸਿੱਧ' ਪੁਰਾਣੀ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਅਕਾਲੀਆਂ ਦੁਆਰਾ ਕੀਤੇ ਕੁਕਰਮਾਂ ਦੀ ਕਾਂਗਰਸ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਨਾਲ ਤੁਲਨਾ ਕਰਨ ਲਈ ਵੱਖਰੇ ਤੌਰ 'ਤੇ ਜਾਂਚ ਕਰਵਾਉਣ ਲਈ ਕਿਹਾ, ਜਿਸ ਨਾਲ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।
ਭੇਤਭਰੀ ਹਾਲਤ 'ਚ ਵਿਆਹੁਤਾ ਦੀ ਮੌਤ
NEXT STORY