ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਮਾਮਲੇ 'ਚ ਭਾਈਵਾਲ ਰਹੀ ਹਰਸਿਮਰਤ ਕੌਰ ਬਾਦਲ ਤੋਂ 5 ਸਵਾਲਾਂ ਦੇ ਜਵਾਬ ਮੰਗੇ ਹਨ। ਇੱਥੇ ਜਾਰੀ ਪ੍ਰੈੱਸ ਬਿਆਨ ’ਚ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਪਹਿਲਾਂ ਤਾਂ ਇਹ ਦੱਸੇ ਕਿ ਜਦੋ ਕੇਂਦਰੀ ਕੈਬਨਿਟ ’ਚ ਖੇਤੀ ਆਰਡੀਨੈਂਸ ਪਾਸ ਹੋਏ ਤਾਂ ਉਸ ਨੇ ਕਿਸਾਨਾਂ ਦੇ ਹੱਕ ’ਚ ਕੀ ਸਟੈਂਡ ਲਿਆ?
ਇਹ ਵੀ ਪੜ੍ਹੋ : ਕਿਸਾਨਾਂ ਦੇ ਬੰਦ ਨੂੰ ‘ਆਪ’ ਨੇ ਕੀਤਾ ਪੂਰਨ ਸਮਰਥਨ ਦੇਣ ਦਾ ਐਲਾਨ
ਦੂਜੀ ਗੱਲ ਇਹ ਸਪੱਸ਼ਟ ਕਰੇ ਕਿ ਜਦੋਂ ਕੈਬਨਿਟ ਵੱਲੋਂ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਲਈ ਸੰਸਦ ’ਚ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਤਾਂ ਉਸ ਨੇ ਕੀ ਸਟੈਂਡ ਲਿਆ? ਕਾਂਗਰਸੀ ਆਗੂ ਨੇ ਹਰਸਿਮਰਤ ਨੂੰ ਤੀਜਾ ਸਵਾਲ ਪੁੱਛਿਆ ਕਿ ਸੰਸਦ ’ਚ ਬਿੱਲ ਪੇਸ਼ ਕਰਨ ਵੇਲੇ ਉਹ ਗੈਰ-ਹਾਜ਼ਰ ਕਿਉਂ ਰਹੀ?
ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ 'ਚ ਮਾਰੀ ਛਾਲ
ਹਰਸਿਮਰਤ ਇਹ ਵੀ ਸਪੱਸ਼ਟ ਕਰੇ ਕਿ ਅਸਤੀਫ਼ਾ ਉਸ ਨੇ ਆਪਣੀ ਮਰਜ਼ੀ ਨਾਲ ਦਿੱਤਾ ਜਾਂ ਕਿਸੇ ਦਬਾਅ ਹੇਠ ਕਿਉਂਕਿ ਅਸਤੀਫ਼ਾ ਦੇਣ ਵੇਲੇ ਵੀ ਉਹ ਸੰਸਦ ’ਚੋਂ ਗੈਰ ਹਾਜ਼ਰ ਰਹੀ। ਰੰਧਾਵਾ ਨੇ ਪੰਜਵਾਂ ਸਵਾਲ ਪੁੱਛਦਿਆਂ ਕਿਹਾ, “ਹਰਸਿਮਰਤ ਦੱਸੇ ਕੀ ਇਹ ਕਾਨੂੰਨ ਕਿਸਾਨ ਵਿਰੋਧੀ ਹੈ ਜਾਂ ਨਹੀਂ।’’
ਇਹ ਵੀ ਪੜ੍ਹੋ : ਚੰਡੀਗੜ੍ਹ : CTU ਦੀਆਂ ਬੱਸਾਂ 'ਚ ਟਿਕਟ ਲਈ ਕੈਸ਼ ਦੀ ਲੋੜ ਨਹੀਂ, ਇੰਝ ਪੇਮੈਂਟ ਕਰ ਸਕਣਗੇ ਮੁਸਾਫ਼ਰ
ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਸਵਾਲ ਦੇ ਜਵਾਬ ’ਚ ਹਰਸਿਮਰਤ ਕੌਰ ਬਾਦਲ ਕੋਲ ਕਿਸਾਨਾਂ ਦੇ ਹੱਕ ’ਚ ਸਟੈਂਡ ਲੈਣ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਹੈ ਤਾਂ ਉਹ ਕਿਸੇ ਵੀ ਚੈਨਲ ’ਤੇ ਕਾਂਗਰਸੀ ਵਰਕਰ ਨਾਲ ਬਹਿਸ ’ਚ ਬੈਠਣ ਦੀ ਖੁੱਲ੍ਹੀ ਚੁਣੌਤੀ ਸਵੀਕਾਰ ਕਰੇ।
ਕਿਸਾਨਾਂ ਦੇ ਬੰਦ ਨੂੰ ‘ਆਪ’ ਨੇ ਕੀਤਾ ਪੂਰਨ ਸਮਰਥਨ ਦੇਣ ਦਾ ਐਲਾਨ
NEXT STORY