ਦੀਨਾਨਗਰ (ਕਪੂਰ,ਗੁਰਪ੍ਰੀਤ)— ਸਹਿਕਾਰੀ ਖੰਡ ਮਿੱਲ ਪਨਿਆੜ, ਗੁਰਦਾਸਪੁਰ ਦੇ 41ਵੇਂ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਪਿੜਾਈ ਸ਼ੀਜਨ ਦੀ ਸ਼ੁਰੂਆਤ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਪੰਜਾਬ, ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ, ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਅਤੇ ਹਲਕਾ ਵਿਧਾਇਕ ਭੋਆ ਜੋਗਿੰਦਰ ਪਾਲ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੰਡ ਮਿੱਲ ਪਨਿਆੜ ਦੀ ਪਿੜਾਈ ਸਮਰੱਥਾ 2000 ਟੀ. ਸੀ. ਡੀ. ਤੋਂ ਵਧਾ ਕੇ 5000 ਟੀ. ਸੀ. ਡੀ. ਕੀਤੀ ਜਾਵੇਗੀ। 28 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਅਤੇ 120 ਕੇ. ਐੱਲ. ਪੀ. ਡੀ. ਦਾ ਇਥਾਨੋਲ ਪਲਾਂਟ/ਡਿਸਟਿਲਰੀ ਲਾਉਣ ਦੀ ਤਜਵੀਜ਼ ਹੈ, ਜਿਸ ਦੀ ਪ੍ਰਾਜੈਕਟ ਰਿਪੋਰਟ ਮੈਸ. ਅਵੰਤ ਗਾਰਡੇ, ਚੇਨਈ ਵੱਲੋਂ ਤਿਆਰ ਕਰ ਦਿੱਤੀ ਗਈ ਹੈ। ਮਿੱਲ 'ਤੇ ਕਰੀਬ 689.41 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ:ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ
ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਹੈ ਵਚਨਬੱਧ
ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਕਲਾਨੌਰ ਵਿਖੇ ਗੰਨਾ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਗੰਨੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ
ਇਸ ਮੌਕੇ ਕੈਬਨਿਟ ਮੰਤਰੀ ਚੌਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ ਅਤੇ ਕਿਸਾਨਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਕ ਗੁਰਦਾਸਪੁਰ ਪਾਹੜਾ ਅਤੇ ਹਲਕਾ ਵਿਧਾਇਕ ਭੋਆ ਨੇ ਵੀ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਐੱਸ. ਕੇ. ਕੁਰੀਲ ਨੇ ਗੰਨਾ ਕਾਸ਼ਤਕਾਰਾਂ ਨੂੰ ਮਿੱਲ 'ਚ ਸਾਫ਼-ਸੁਥਰਾ ਗੰਨਾ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੰਨੇ ਦੀ ਸਫਾਈ ਵੱਲ ਧਿਆਨ ਦੇਣ ਨਾਲ ਮਿੱਲ ਦੀ ਖੰਡ ਰਿਕਵਰੀ 'ਚ ਵਾਧਾ ਹੁੰਦਾ ਹੈ, ਜਿਸ ਨਾਲ ਮਿੱਲ ਨੂੰ ਵਾਧੂ ਖੰਡ ਦੀ ਪ੍ਰਾਪਤੀ ਹੁੰਦੀ ਹੈ।ਇਸ ਸਮੇਂ ਖੰਡ ਮਿੱਲ ਪਨਿਆੜ 'ਚ ਸਭ ਤੋਂ ਪਹਿਲਾਂ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਇਸ ਮੌਕੇ ਗੁਰਮੀਤ ਸਿੰਘ ਪਾਹੜਾ ਚੇਅਰਮੈਨ ਲੇਬਰਸੈੱਲ ਪੰਜਾਬ, ਪਲਵਿੰਦਰ ਸਿੰਘ ਬੱਲ ਸੰਯੁਕਤ ਰਜਿਸਟਰਾਰ ਜਲੰਧਰ, ਬਲਬੀਰਰਾਜ ਸਿੰਘ ਐੱਸ. ਡੀ. ਐੱਮ. ਗੁਰਦਾਸਪੁਰ, ਬਲਵਿੰਦਰ ਸਿੰਘ, ਡਿਪਟੀ ਰਜਿਸਟਰਾਰ-ਕਮ-ਪ੍ਰਸ਼ਾਸਕ, ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਕੇ. ਐੱਸ. ਕੁਰੀਲ ਜਨਰਲ ਮੈਨੇਜਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਤੋਂ ਇਲਾਵਾ ਗੁਰਇਕਬਾਲ ਸਿੰਘ ਕਾਹਲੋਂ ਕੇਨ ਐਡਵਾਈਜ਼ਰ, ਸੁਖਵਿੰਦਰ ਸਿੰਘ ਸਿਧੂ ਟੈਕਨੀਕਲ ਐਡਵਾਈਜ਼ਰ, ਸਹਾਇਕ ਰਜਿਸਟਰਾਰ ਗੁਰਦਾਸਪੁਰ ਅਰਵਿੰਦਰਪਾਲ ਸਿੰਘ ਕੈਰੋਂ, ਮੁੱਖ ਗੰਨਾ ਵਿਕਾਸ ਅਫਸਰ, ਮਨਜਿੰਦਰ ਸਿੰਗ ਪਾਹੜਾ ਮੁੱਖ ਲੇਖਾਕਾਰ ਅਫਸਰ, ਵਰਿੰਦਰ ਸਿੰਘ, ਕੇਵਲ ਸਿੰਘ ਕੰਗ, ਰਘੁਬੀਰ ਸਿੰਘ ਪ੍ਰਧਾਨ ਅਤੇ ਨਵਤੇਜ ਸਿੰਘ ਆਦਿ ਹੋਰ ਉੱਘੇ ਗੰਨਾ ਕਾਸ਼ਤਕਾਰ ਹਾਜ਼ਰ ਸਨ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਲੰਚ 'ਤੇ ਸੱਦਣ ਦੇ ਮਾਇਨੇ
ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕੇ ਜਾਣ 'ਤੇ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ
NEXT STORY