ਚੰਡੀਗੜ੍ਹ : 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਈਮਾਨਦਾਰ ਹਨ ਤਾਂ ਵੱਡੇ ਬਾਦਲ ਦੀ ਤਰ੍ਹਾਂ ਹੀ ਡੀ. ਜੀ. ਪੀ. ਨੂੰ ਫੋਨ ਕਰਕੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕਰੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਪੇਸ਼ਕਸ਼ 'ਤੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਬਾਦਲ ਪਰਿਵਾਰ ਵਲੋਂ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ ਅਤੇ ਜੇਕਰ ਬਾਦਲ ਇੰਨੇ ਹੀ ਈਮਾਨਦਾਰ ਹਨ ਤਾਂ ਫਿਰ ਅਜਿਹੀ ਗ੍ਰਿਫਤਾਰੀ ਦੇਣ ਲਈ ਆਪਣੇ ਸਪੁੱਤਰ ਸੁਖਬੀਰ ਬਾਦਲ ਨੂੰ ਵੀ ਕਹਿਣ ਅਤੇ ਫਿਰ ਇਨ੍ਹਾਂ ਦੀ ਈਮਾਨਦਾਰੀ ਦਾ ਪਤਾ ਲੱੱਗੇਗਾ।
ਸੁਖਪਾਲ ਖਹਿਰਾ ਨੇ ਸੁਖਬੀਰ 'ਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿੱਲਦਾ ਸੀ ਅਤੇ ਡੀ. ਜੀ. ਪੀ. ਜਾਂ ਬਾਕੀ ਪੁਲਸ ਮੁਲਾਜ਼ਮਾਂ ਕੋਲ ਕੋਈ ਪਾਵਰ ਨਹੀਂ ਸੀ ਕਿਉਂਕਿ ਸਭ ਕੁਝ ਸੁਖਬੀਰ ਦੇ ਕਹਿਣ 'ਤੇ ਹੀ ਹੁੰਦਾ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਜਿਹੇ ਡਰਾਮੇ ਕਰਕੇ ਸਿਰਫ ਚਾਲਾਂ ਚੱਲ ਰਿਹਾ ਹੈ।
ਇੰਜੀਨੀਅਰਿੰਗ ਵਿਭਾਗ ਛੇਤੀ ਠੀਕ ਕਰਵਾਏਗਾ 400 ਖਸਤਾ ਹਾਲਤ ਮਕਾਨ
NEXT STORY