ਜਲੰਧਰ : ਕੇਂਦਰ ਦੇ ਖੇਤੀ ਬਿੱਲਾਂ ਨੂੰ ਲੈ ਕੇ ਘਮਾਸਾਣ ਲਗਾਤਾਰ ਜਾਰੀ ਹੈ। ਇਸ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਪਸੀ ਲੜਾਈ 'ਚ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਕੁੱਦ ਪਏ ਹਨ। ਉਨ੍ਹਾਂ ਨੇ ਟਵੀਟ ਕਰਕੇ ਜਿੱਥੇ ਭਗਵੰਤ ਤੇ ਸੁਖਬੀਰ ਦੀ ਲੜਾਈ ਨੂੰ ਬਹੁਤ ਹੀ ਮੰਦਭਾਗੀ ਦੱਸਿਆ, ਉੱਥੇ ਹੀ ਦੋਹਾਂ 'ਤੇ ਖੂਬ ਰਗੜੇ ਲਾਏ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ‘ਆਪ’ ਦਾ ਵਫ਼ਦ
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਲੋਕ ਸਭਾ 'ਚ ਖੇਤੀ ਬਿੱਲਾਂ 'ਤੇ ਹੋਈ ਵੋਟਿੰਗ ਨੂੰ ਲੈ ਕੇ ਸੁਖਬੀਰ ਅਤੇ ਭਗਵੰਤ ਮਾਨ ਦੀ ਆਪਸੀ ਲੜਾਈ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆ ਹੈ, ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਬਹੁਤੇ ਬਿੱਲ ਵੁਆਇਸ ਵੋਟ ਜਾਂ ਡਵੀਜ਼ਨ ਰਾਹੀਂ ਪਾਸ ਹੁੰਦੇ ਹਨ, ਜਦੋਂ ਕਿ ਮਨਮੋਹਨ ਸਰਕਾਰ ਵੇਲੇ ਪ੍ਰਮਾਣੂ ਸਮਝੌਤੇ ਦੀ ਤਰ੍ਹਾਂ ਅਸਲ ਵੋਟਿੰਗ ਬਹੁਤ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ : ਕਿਸਾਨ ਜੱਥੇਬੰਦੀਆਂ ਵਲੋਂ 25 ਨੂੰ ‘ਪੰਜਾਬ ਬੰਦ’ ਦਾ ਐਲਾਨ, ਆਵਾਜਾਈ 'ਤੇ ਮੁਕੰਮਲ ਰੋਕ
ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਭਗਵੰਤ ਮਾਨ ਸਦਨ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਵੋਟ ਕੀਤੇ ਬਿਨਾਂ ਹੀ ਬਾਹਰ ਆ ਗਏ, ਜਿਸ ਦਾ ਠੋਕਵਾਂ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੀ ਵੋਟਿੰਗ ਦੀ ਗੱਲ ਸੁਖਬੀਰ ਬਾਦਲ ਕਰ ਰਹੇ ਹਨ, ਉਹ ਤਾਂ ਬੀਤੇ ਦਿਨ ਹੋਈ ਹੀ ਨਹੀਂ, ਫਿਰ ਕਿੱਥੇ ਸੁਖਬੀਰ ਬਾਦਲ ਵੋਟਿੰਗ ਕਰਕੇ ਆਏ ਹਨ। ਭਗਵੰਤ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਇਸ ਮਾਮਲੇ 'ਚ ਬਿਲਕੁਲ ਝੂਠ ਬੋਲ ਰਹੇ ਹਨ।
ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦੀ ਚਿੰਤਾ, 'ਪੰਜਾਬ ਦੀ ਸ਼ਾਂਤੀ ਲਈ ਘਾਤਕ ਸਿੱਧ ਹੋਣਗੇ, ਪਾਕਿਸਤਾਨ ਚੁੱਕੇਗਾ ਫਾਇਦਾ'
ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ‘ਆਪ’ ਦਾ ਵਫ਼ਦ
NEXT STORY