ਚੰਡੀਗੜ੍ਹ : ਕੋਰ ਕਮੇਟੀ 'ਤੇ ਸਵਾਲ ਚੁੱਕਣ ਵਾਲੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਜਵਾਬ ਦਿੱਤਾ ਹੈ। ਬੁੱਧ ਰਾਮ ਨੇ ਕਿਹਾ ਹੈ ਕਿ ਇਹ ਕੌਣ ਹੁੰਦੇ ਹਨ ਸਾਨੂੰ ਨੋਟਿਸ ਦੇਣ ਵਾਲੇ ਕਿਉਂਕਿ ਖਹਿਰਾ ਧੜਾ ਤਾਂ ਖੁਦ ਹੀ ਪਾਰਟੀ ਵਿਰੁੱਧ ਬਾਗੀ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਬੌਖਲਾਹਟ ਵਿਚ ਆ ਗਏ ਜਾਪਦੇ ਹਨ ਅਤੇ ਉਨ੍ਹਾਂ ਦੇ ਧੜੇ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਕੋਰ ਕਮੇਟੀ ਨੇ ਖਹਿਰਾ ਅਤੇ ਸੰਧੂ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੀ ਕੇਂਦਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਨੂੰ ਸਿਫਾਰਸ਼ ਕੀਤੀ ਸੀ ਅਤੇ ਪੀ. ਏ. ਸੀ. ਵਲੋਂ ਹੀ ਬਾਅਦ ਵਿਚ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੇ ਪਾਰਟੀ ਦੇ ਮੁਅੱਤਲੀ ਦੇ ਫੈਸਲੇ 'ਤੇ ਸਵਾਲ ਚੁੱਕੇ ਸਨ। ਦੋਵਾਂ ਆਗੂਆਂ ਨੇ ਕਿਹਾ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਗੈਰ-ਸੰਵਿਧਾਨਕ ਢੰਗ ਨਾਲ ਮੁਅੱਤਲ ਕੀਤਾ ਹੈ। ਇਸ ਨਾਲ ਹੀ ਬਾਗੀ ਧੜੇ ਨੇ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਤੇ ਸਿਆਸੀ ਮਾਮਲਿਆਂ ਦੀ ਕਮੇਟੀ ਪੀ. ਏ. ਸੀ. ਦੀ ਮੈਂਬਰ ਕਰਮਜੀਤ ਕੌਰ ਮਾਨਸਾ ਦੀ ਅਗਵਾਈ ਵਿਚ ਇਕ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ ਕਮੇਟੀ ਵਿਧਾਇਕਾਂ ਨੂੰ ਮੁਅੱਤਲ ਕਰਨ ਵਾਲੀ ਕੋਰ ਕਮੇਟੀ ਨੂੰ ਨੋਟਿਸ ਭੇਜ ਕੇ ਜਵਾਬ-ਤਲਬੀ ਕਰੇਗੀ।
ਹੱਥਾਂ 'ਤੇ ਮਹਿੰਦੀ ਰਚਾ ਕੇ ਉਡੀਕਦੀ ਰਹੀ ਲਾੜੀ, ਲਾੜੇ ਦੀ ਸੱਚਾਈ ਨੇ ਚਕਨਾਚੂਰ ਕੀਤੇ ਸਾਰੇ ਸੁਪਨੇ (ਵੀਡੀਓ)
NEXT STORY