ਫਰੀਦਕੋਟ (ਜਗਤਾਰ ਦੁਸਾਂਝ) - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ ਕਰਨ 'ਚ ਰੁੱਝ ਗਈਆਂ ਹਨ। ਦੱਸ ਦੇਈਏ ਕਿ ਪੀ.ਡੀ.ਏ. ਵਲੋਂ ਫਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਬਲਦੇਵ ਸਿੰਘ ਕਮਾਲੂ ਦੇ ਹੱਕ 'ਚ ਪ੍ਰਚਾਰ ਕਰਨ ਲਈ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਪਹੁੰਚੇ। ਇਸ ਚੋਣ ਪ੍ਰੋਗਰਾਮ 'ਚ ਖਹਿਰਾ ਵੱਡਾ ਇਕੱਠ ਨਹੀਂ ਕਰ ਪਾਏ। ਇਸ ਮੌਕੇ ਖਹਿਰਾ ਮਾਸਟਰ ਕਮਾਲੂ ਤੋਂ ਜ਼ਿਆਦਾ ਖਡੂਰ ਸਾਹਿਬ ਤੋਂ ਐਲਾਨੀ ਗਈ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਪ੍ਰਚਾਰ ਕਰਦੇ ਜ਼ਿਆਦਾ ਨਜ਼ਰ ਆਏ। ਇਸ ਦੌਰਾਨ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਬਾਰੇ ਬੋਲਦੇ ਹੋਏ ਖਹਿਰਾ ਇਸ ਕਦਰ ਤੈਸ਼ 'ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਭੁੱਲ ਗਏ ਸਨ। ਇਸ ਮੌਕੇ ਸੁਖਪਾਲ ਖਹਿਰਾ ਨੇ ਮਾਸਟਰ ਬਦਲੇਵ ਸਿੰਘ ਕਮਾਲੂ ਲਈ ਵੋਟਾਂ ਮੰਗਦੇ ਹੋਏ ਕਿਹਾ ਕਿ ਉਹ ਚੋਣ ਮੈਨੀਫੈਸਟੋ ਸਬੰਧੀ ਉਹ ਆਪਣਾ ਐਫੀਡੈਵਿਟ ਚੋਣ ਕਮਿਸ਼ਨ ਨੂੰ ਸੌਂਪਣਗੇ ਅਤੇ ਜਿੱਤਣ ਮਗਰੋਂ 3 ਸਾਲਾਂ ਦੇ ਅੰਦਰ ਆਪਣੇ ਸਾਰੇ ਚੋਣ ਵਾਅਦਾ ਪੂਰੇ ਕਰਨਗੇ।
ਬੀਬੀ ਖਾਲੜਾ 'ਤੇ ਅੜੀ ਖਹਿਰਾ ਤੇ ਟਕਸਾਲੀਆਂ ਦੀ ਘੁੰਡੀ!
NEXT STORY