Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 04, 2026

    1:44:52 PM

  • sukhpal khaira said aap government looted crores rupees selling potatoes

    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ...

  • trump threatens to cut off trade with spain

    Spain ਨਹੀਂ ਕਰਨ ਦੇਵੇਗਾ ਫੌਜੀ ਟਿਕਾਣਿਆਂ ਦੀ...

  • middle east tensions  trade with uae   indian exporters express concern

    ਮਿਡਲ ਈਸਟ ਤਣਾਅ : UAE ਨਾਲ ਹੋਣ ਵਾਲਾ ਵਪਾਰ ਖ਼ਤਰੇ...

  • big danger bell for motorists today

    ਵਾਹਨ ਚਾਲਕਾਂ ਲਈ ਅੱਜ ਵੱਡੇ ਖ਼ਤਰੇ ਦੀ ਘੰਟੀ! ਘਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਕਾਫਿਲਾ ਲੈ ਕੇ ਚੱਲੇ ਸਨ ਖਹਿਰਾ, ਇਕੱਲੇ ਰਹਿ ਗਏ

PUNJAB News Punjabi(ਪੰਜਾਬ)

ਕਾਫਿਲਾ ਲੈ ਕੇ ਚੱਲੇ ਸਨ ਖਹਿਰਾ, ਇਕੱਲੇ ਰਹਿ ਗਏ

  • Edited By Anuradha,
  • Updated: 24 Oct, 2019 05:02 PM
Chandigarh
sukhpal singh khaira
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਰਮਨਜੀਤ) : ਵਧੀਆ ਰਾਜਨੀਤਕ ਭਵਿੱਖ ਦੀ ਸੰਭਾਵਨਾ ਲੈ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਦੇ ਵੱਡੇ ਅਹੁਦੇ ਤੱਕ ਵੀ ਪੁੱਜੇ। ਇਸ ਵੱਡੇ ਅਹੁਦੇ ਤੋਂ ਹਟਾਏ ਜਾਣ 'ਤੇ ਉਨ੍ਹਾਂ ਬਗਾਵਤ ਦਾ ਝੰਡਾ ਵੀ ਚੁੱਕਿਆ ਅਤੇ 9 ਵਿਧਾਇਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਕੁਲ 20 ਵਿਧਾਇਕਾਂ ਦੇ ਦਲ ਨੂੰ 2 ਗੁੱਟਾਂ 'ਚ ਵੀ ਵੰਡਿਆ ਅਤੇ ਕਾਫ਼ੀ ਸਮੇਂ ਤੱਕ ਲੰਮਾ ਕਾਫਿਲਾ ਲੈ ਕੇ ਚਲਦੇ ਰਹੇ ਪਰ ਇਕ-ਇਕ ਕਰ ਕੇ ਕਰੀਬ ਸਾਰੇ ਵਿਧਾਇਕ ਸਾਥ ਛੱਡ ਗਏ ਅਤੇ ਵਿਧਾਨ ਸਭਾ ਦੇ ਢਾਈ ਸਾਲ ਹੁੰਦੇ-ਹੁੰਦੇ ਸੁਖਪਾਲ ਸਿੰਘ ਖਹਿਰਾ ਰਾਜਨੀਤਕ ਤੌਰ 'ਤੇ ਇਕੱਲੇ ਰਹਿ ਗਏ। ਰਾਜਨੀਤਕ ਗਲਿਆਰਿਆਂ 'ਚ ਚਰਚਾ ਹੈ ਕਿ ਖੁਦ ਨੂੰ ਸਰਗਰਮ ਰਾਜਨੀਤੀ 'ਚ ਬਣਾਏ ਰੱਖਣ ਲਈ ਹੀ ਖਹਿਰਾ ਨੇ ਆਪਣਾ ਅਸਤੀਫ਼ਾ ਵਾਪਸ ਲੈ ਕੇ ਫਿਲਹਾਲ ਉਪ ਚੋਣਾਂ ਦਾ ਸਾਹਮਣਾ ਨਾ ਕਰਨ ਦਾ ਫੈਸਲਾ ਕੀਤਾ ਹੈ।

ਆਮ ਆਦਮੀ ਪਾਰਟੀ 'ਚ ਕਈ ਮਹੀਨੇ ਤੱਕ ਬਗਾਵਤ ਦੇ ਝੰਡਾ ਬਰਦਾਰ ਬਣੇ ਰਹੇ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਕਨਵੈਂਸ਼ਨ ਦਾ ਐਲਾਨ ਕੀਤੇ ਜਾਣ ਸਮੇਂ ਉਨ੍ਹਾਂ ਨਾਲ ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਖੜ੍ਹੇ ਦਿਖਾਈ ਦਿੱਤੇ ਸਨ ਪਰ ਹਾਈਕਮਾਨ ਵਲੋਂ ਖਹਿਰਾ ਦੀ ਕਨਵੈਂਸ਼ਨ ਨੂੰ ਪਾਰਟੀ ਵਿਰੋਧੀ ਕਰਾਰ ਦਿੱਤੇ ਜਾਣ ਦੇ ਤਤਕਾਲ ਬਾਅਦ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ ਨੇ ਖਹਿਰਾ ਦੇ ਨਾਲ ਚੱਲਣਾ ਬੰਦ ਕੀਤਾ। ਕੁਝ ਮਹੀਨੇ ਤੱਕ ਖਹਿਰਾ ਨਾਲ 'ਪੰਜਾਬ ਦੀ ਖੁਦਮੁਖਤਿਆਰੀ' ਲਈ ਲੜਨ ਤੋਂ ਬਾਅਦ ਜੈ ਕਿਸ਼ਨ ਸਿੰਘ ਰੋੜੀ ਵੀ ਵਾਪਸ ਪਾਰਟੀ 'ਚ ਚਲੇ ਗਏ। ਇਸ ਤੋਂ ਬਾਅਦ ਖਹਿਰਾ ਵਲੋਂ ਨਵੀਂ ਪਾਰਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਹੋਰ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਨਵਾਂ ਸਾਂਝਾ ਫਰੰਟ ਵੀ ਬਣਾਇਆ ਗਿਆ। ਇਸ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਲੋਂ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਕੰਵਰ ਸੰਧੂ ਨੂੰ ਸਸਪੈਂਡ ਕਰ ਦਿੱਤਾ ਗਿਆ।

ਖਹਿਰਾ ਗੁੱਟ ਨੂੰ ਵੱਡਾ ਝਟਕਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਕਾਂਗਰਸ 'ਚ ਸ਼ਾਮਲ ਹੋਣ ਨਾਲ ਲੱਗਾ। ਉਥੇ ਹੀ, ਖਹਿਰਾ ਨਾਲ ਕਾਫ਼ੀ ਦੇਰ ਤੱਕ ਡਟੇ ਰਹਿਣ ਤੋਂ ਬਾਅਦ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ ਵੀ ਦੂਰ ਰਹਿਣ ਲੱਗੇ ਪਰ ਮਾਸਟਰ ਬਲਦੇਵ ਸਿੰਘ ਇਕਲੌਤੇ ਅਜਿਹੇ ਵਿਧਾਇਕ ਰਹੇ ਜੋ ਖਹਿਰਾ ਵਲੋਂ ਪਾਰਟੀ ਗਠਿਤ ਕੀਤੇ ਜਾਣ ਅਤੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਵੀ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਫਰੀਦਕੋਟ ਤੋਂ ਚੋਣ ਵੀ ਲੜੀ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਰਾਜਨੀਤਕ ਭਵਿੱਖ ਨੂੰ ਲੈ ਕੇ ਚਿੰਤਤ ਮਾਸਟਰ ਬਲਦੇਵ ਸਿੰਘ ਨੇ ਵੀ ਖਹਿਰਾ ਦਾ ਸਾਥ ਛੱਡ ਕੇ ਪਾਰਟੀ 'ਚ ਵਾਪਸੀ ਦਾ ਐਲਾਨ ਕਰ ਦਿੱਤਾ। ਉਧਰ, ਖਹਿਰਾ ਦਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਡਟ ਕੇ ਸਾਥ ਦਿੰਦੇ ਰਹੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਵੀ ਰਾਜਨੀਤਕ ਰਿਸ਼ਤੇ ਵਿਗੜ ਗਏ।

ਮੌਕਾਪ੍ਰਸਤ ਹਨ ਖਹਿਰਾ : ਚੀਮਾ
'ਅਸਤੀਫਾ ਦੇਣ ਅਤੇ ਹੁਣ ਵਾਪਸ ਲੈਣ ਦਾ ਡਰਾਮਾ ਸੁਖਪਾਲ ਸਿੰਘ ਖਹਿਰਾ ਵਲੋਂ ਖੁਦ ਦੇ ਰਾਜਨੀਤਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਰਚਿਆ ਗਿਆ। ਖਹਿਰਾ ਉਹ ਰਾਜਨੇਤਾ ਹੈ ਜੋ ਮੌਕਾਪ੍ਰਸਤੀ ਦੀ ਮਿਸਾਲ ਕਿਹਾ ਜਾ ਸਕਦਾ ਹੈ। ਖਹਿਰਾ ਕਿਸੇ ਜ਼ਮਾਨੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੁੰਦੇ ਸਨ। ਫਿਰ ਜਦੋਂ ਪ੍ਰਤਾਪ ਬਾਜਵਾ ਪੰਜਾਬ ਕਾਂਗਰਸ ਪ੍ਰਧਾਨ ਬਣੇ ਤਾਂ ਖਹਿਰਾ ਨੇ ਕੈਪਟਨ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। 2017 ਤੋਂ ਪਹਿਲਾਂ ਉਨ੍ਹਾਂ ਆਪ 'ਚ ਸ਼ਰਨ ਲੈ ਲਈ। ਆਪ ਨੇ ਵੀ ਖਹਿਰਾ ਨੂੰ ਪੂਰਾ ਸਨਮਾਨ ਦਿੱਤਾ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਬਿਠਾਇਆ ਪਰ ਖਹਿਰਾ ਆਪਣਾ ਸੁਭਾਅ ਨਹੀਂ ਬਦਲ ਸਕੇ ਅਤੇ ਆਪਣੀ ਆਦਤ ਅਨੁਸਾਰ ਪਾਰਟੀ ਦੇ ਹੀ ਖਿਲਾਫ਼ ਬਿਆਨਬਾਜ਼ੀ ਕਰਦੇ ਰਹੇ। ਹੁਣ ਕਿਉਂਕਿ ਸਾਰੇ ਸਾਥ ਛੱਡ ਚੁੱਕੇ ਹਨ ਅਤੇ ਆਪਣਾ ਭਵਿੱਖ ਖਹਿਰਾ ਨੂੰ ਹਨੇਰੇ 'ਚ ਲੱਗਣ ਲੱਗਾ ਤਾਂ ਬਹਾਨੇ ਬਣਾਉਂਦੇ ਹੋਏ ਉਨ੍ਹਾਂ ਅਸਤੀਫਾ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਸਪੀਕਰ ਨੂੰ ਮਿਲ ਕੇ ਦਲ-ਬਦਲੂ ਕਨੂੰਨ ਤਹਿਤ ਖਹਿਰਾ ਖਿਲਾਫ਼ ਕਾਰਵਾਈ ਦੀ ਮੰਗ ਕਰੇਗੀ। –ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ

ਹੁਣ ਉਹ ਦਿਨ ਦੂਰ ਨਹੀਂ ਜਦ ਖਹਿਰਾ ਕਾਂਗਰਸ 'ਚ ਸ਼ਾਮਲ ਹੋਵੇਗਾ : ਗਰਚਾ
ਲੁਧਿਆਣਾ (ਅਨਿਲ) : ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਚੋਣਾਂ ਦੇ ਸਮੇਂ ਪੰਜਾਬ ਏਕਤਾ ਪਾਰਟੀ ਦਾ ਗਠਨ ਕਰਦੇ ਹੋਏ ਬਠਿੰਡਾ ਸੀਟ ਤੋਂ ਚੋਣ ਲੜਦੇ ਸਮੇਂ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਹੁਣ ਕਈ ਮਹੀਨਿਆਂ ਬਾਅਦ ਆਪਣੇ ਅਸਤੀਫੇ ਨੂੰ ਵਾਪਸ ਲੈਣ ਨਾਲ ਇਹ ਗੱਲ ਸਾਫ ਹੈ ਕਿ ਉਹ ਕਾਂਗਰਸ ਦੇ ਇਸ਼ਾਰਿਆਂ 'ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਰਹੇ ਹਨ ਪਰ ਬਠਿੰਡਾ ਦੇ ਲੋਕਾਂ ਨੇ ਖਹਿਰਾ ਦੀ ਜ਼ਮਾਨਤ ਜ਼ਬਤ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਉਹ ਝੂਠੇ ਪ੍ਰਚਾਰ 'ਚ ਨਹੀਂ ਫਸਦੇ। ਅਕਾਲੀ ਨੇਤਾ ਨੇ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ ਜਦ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਖਹਿਰਾ ਕਾਂਗਰਸ 'ਚ ਹੀ ਸ਼ਾਮਲ ਹੋ ਜਾਣਗੇ ਪਰ ਪੰਜਾਬ ਦੇ ਲੋਕਾਂ ਨੇ ਖਹਿਰਾ ਨੂੰ ਲੋਕ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਉਸ ਨੂੰ ਮੂੰਹ ਨਹੀਂ ਲਾਉਣਗੇ।
 

  • Vidhan Sabha Elections
  • Aam Aadmi Party
  • Sukhpal Singh Khaira
  • Resignation
  • Rupinder Kaur Ruby
  • Sukhwinderpal Singh Garcha
  • ਵਿਧਾਨ ਸਭਾ ਚੋਣਾਂ
  • ਆਮ ਆਦਮੀ ਪਾਰਟੀ
  • ਸੁਖਪਾਲ ਸਿੰਘ ਖਹਿਰਾ
  • ਅਸਤੀਫ਼ਾ
  • ਰੁਪਿੰਦਰ ਕੌਰ ਰੂਬੀ
  • ਸੁਖਵਿੰਦਰਪਾਲ ਸਿੰਘ ਗਰਚਾ

ਸੁਖਬੀਰ, ਮਜੀਠੀਆ ਅਤੇ ਹੋਰਨਾਂ 'ਤੇ ਦਰਜ FIR 'ਤੇ ਕਿਉਂ ਨਹੀਂ ਹੋਈ ਕਾਰਵਾਈ : ਹਾਈ ਕੋਰਟ

NEXT STORY

Stories You May Like

  • a person committed suicide by hanging himself
    ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਅੰਮ੍ਰਿਤਸਰ ’ਚ ਭਰਾ ਨੂੰ ਮਿਲ ਕੇ ਕਹੇ ਸਨ ਭਾਵੁਕ ਬੋਲ
  • sukhpal singh khaira statement
    ਕਣਕ ਘਪਲੇ ਨੂੰ ਲੈ ਕੇ ਖਹਿਰਾ ਨੇ ਘੇਰੀ 'ਆਪ' ਸਰਕਾਰ! ਤਸਵੀਰਾਂ ਸਾਂਝੀਆਂ ਕਰਕੇ ਲਾਏ ਗੰਭੀਰ ਦੋਸ਼
  • sukhpal khaira  s big allegations against the punjab government
    'ਸੁੱਖਵਿਲਾਸ ਤਾਂ ਢੱਠਾ ਨਹੀਂ, ਖਹਿਰਾ ਦੀ ਕੰਧ ਢਾਹ ਗਏ', ਸੁਖਪਾਲ ਖਹਿਰਾ ਦੇ ਪੰਜਾਬ ਸਰਕਾਰ 'ਤੇ ਵੱਡੇ ਇਲਜ਼ਾਮ...
  • mohammed shami took 8 wickets alone
    ਰਣਜੀ ਟਰਾਫੀ ਸੈਮੀਫਾਈਨਲ : ਮੁਹੰਮਦ ਸ਼ੰਮੀ ਨੇ ਇਕੱਲੇ 8 ਵਿਕਟਾਂ ਲੈ ਕੇ ਟੀਮ ਇੰਡੀਆ ਲਈ ਖੜਕਾਇਆ ਬੂਹਾ
  • beating of a person  attack with sharp weapons
    ਜ਼ਮੀਨ ਖਰੀਦਣ ਨੂੰ ਲੈ ਕੋ ਹੋਇਆ ਝਗੜਾ, ਚੱਲੇ ਤੇਜ਼ਧਾਰ ਹਥਿਆਰ
  • investors   fears about the future of it companies
    IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ
  • theft in ludhiana
    ਹੱਦ ਹੋ ਗਈ! ਘਰ 'ਚ ਵੜ ਕੇ ਬਾਦਾਮ ਅਤੇ ਬਿਸਕੁਟ ਚੋਰੀ ਕਰ ਕੇ ਲੈ ਗਏ ਚੋਰ
  • robbery in punjab  robbery from shopkeeper
    ਪੰਜਾਬ 'ਚ ਜੰਗਲ ਰਾਜ, ਸ਼ਰੇਆਮ ਦੁਕਾਨ ਅੰਦਰ ਵੜ ਕੇ ਲੁੱਟ ਕੇ ਲੈ ਗਏ ਨਕਦੀ
  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • impact on punjab of middle east tension
    ਪੰਜਾਬ 'ਚ ਵੀ ਦਿਸਣ ਲੱਗਾ 'ਜੰਗ' ਦਾ ਅਸਰ! ਵੱਡੇ ਨੁਕਸਾਨ ਦਾ ਖ਼ਤਰਾ
  • special express train to run for ayodhya tomorrow
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅਯੁੱਧਿਆ ਲਈ ਕੱਲ੍ਹ ਚੱਲੇਗੀ ਸਪੈਸ਼ਲ...
  • sukhpal singh khaira on prtc buses
    ਹੁਣ 'ਆਪ' ਸਰਕਾਰ ਨੇ ਵੀ ਰਾਜਸਥਾਨ ਤੋਂ ਲਵਾਈਆਂ ਬੱਸਾਂ ਦੀਆਂ ਬਾਡੀਆਂ, ਕਿੰਨੀ...
  • boy dies under suspicious circumstances in jalandhar
    ਜਲੰਧਰ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
  • pargat singh press conference
    ਵਪਾਰ ਸਮਝੌਤੇ ਜ਼ਰੀਏ ਅਮਰੀਕਾ ਨੂੰ ਵੇਚ ਦਿੱਤੀ ਦੇਸ਼ ਦੀ ਖੇਤੀ: ਪਰਗਟ ਸਿੰਘ
  • encounter between shahkot police and miscreants
    ਸਰਪੰਚ 'ਤੇ ਹਮਲਾ ਕਰਨ ਵਾਲਾ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਕਾਬੂ,...
  • the country  s agriculture was sold to america through trade agreements
    ਵਪਾਰ ਸਮਝੌਤੇ ਜ਼ਰੀਏ ਦੇਸ਼ ਦੀ ਖੇਤੀ ਅਮਰੀਕਾ ਨੂੰ ਵੇਚ ਦਿੱਤੀ : ਪਰਗਟ ਸਿੰਘ
Trending
Ek Nazar
six drown in a pond

ਵੱਡਾ ਹਾਦਸਾ: ਤਾਲਾਬ 'ਚ ਡੁੱਬਣ ਕਾਰਨ 6 ਜਵਾਕਾਂ ਦੀ ਮੌਤ, ਮ੍ਰਿਤਕਾਂ 'ਚ 3...

t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • the challenge of mountains of garbage in punjab
      ਪੰਜਾਬ 'ਚ ਕੂੜੇ ਦੇ ਪਹਾੜਾਂ ਦੀ ਚੁਣੌਤੀ : 2027 ਤੱਕ ਹੀ ਮੁਕੰਮਲ ਸਫ਼ਾਈ ਦੀ ਉਮੀਦ
    • punjab holi with crematorium ashes
      ਪੰਜਾਬ : ਸ਼ਮਸ਼ਾਨਘਾਟ ਦੀ ਰਾਖ ਨਾਲ ਹੋਲੀ! ਦੁਕਾਨਾਂ 'ਤੇ ਟੰਗੀਆਂ ਹੱਡੀਆਂ, ਹੈਰਾਨ...
    • sukhpal singh khaira on prtc buses
      ਹੁਣ 'ਆਪ' ਸਰਕਾਰ ਨੇ ਵੀ ਰਾਜਸਥਾਨ ਤੋਂ ਲਵਾਈਆਂ ਬੱਸਾਂ ਦੀਆਂ ਬਾਡੀਆਂ, ਕਿੰਨੀ...
    • hola mohalla started at anandpur sahib
      ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ! ਹੋਲਾ-ਮਹੱਲਾ ਮੌਕੇ ਲੱਖਾਂ ਸੰਗਤਾਂ...
    • 3 people arrested along with a woman carrying heroin worth rs 4 5 crore
      ਸਾਢੇ ਚਾਰ ਕਰੋੜ ਦੀ ਹੈਰੋਇਨ ਸਣੇ ਔਰਤ ਸਣੇ 3 ਲੋਕ ਗ੍ਰਿਫ਼ਤਾਰ
    • pargat singh press conference
      ਵਪਾਰ ਸਮਝੌਤੇ ਜ਼ਰੀਏ ਅਮਰੀਕਾ ਨੂੰ ਵੇਚ ਦਿੱਤੀ ਦੇਸ਼ ਦੀ ਖੇਤੀ: ਪਰਗਟ ਸਿੰਘ
    • woman dies due to geyser explosion
      ਗੀਜ਼ਰ ਫੱਟਣ ਨਾਲ ਔਰਤ ਦੀ ਮੌਤ
    • harsimrat badal held aap government responsible
      'ਪੰਜਾਬ ਦੀ ਜਵਾਨੀ ਤਬਾਹੀ ਵੱਲ', ਹਰਸਿਮਰਤ ਬਾਦਲ ਨੇ 'ਆਪ' ਸਰਕਾਰ ਨੂੰ ਠਹਿਰਾਇਆ...
    • dubai  s sheikh roamed public places without security
      ਦੁਬਈ ਦਾ ਸ਼ੇਖ ਬਿਨਾਂ ਸੁਰੱਖਿਆ ਜਨਤਕ ਥਾਵਾਂ 'ਤੇ ਘੁੰਮਦਾ ਰਿਹਾ, ਕਿਹਾ- 'ਲੋਕ...
    • man dies in horrific accident on holi festival
      ਹੋਲੀ ਦੇ ਤਿਉਹਾਰ 'ਤੇ ਘਰ 'ਚ ਪਏ ਵੈਣ, ਟਰੱਕ ਦੇ ਪਹੀਏ ਨੇ ਦਰੜਿਆ ਬੰਦਾ, ਮੌਕੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +