ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਸੋਮਵਾਰ ਨੂੰ ਇੱਥੇ 3 ਮੈਂਬਰੀ ਡਿਸਪਲਨਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ, ਜਿਸ 'ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅਤੇ ਮਾਨਸਾ ਤੋਂ ਪੀ. ਏ. ਸੀ. ਦੀ ਮੈਂਬਰ ਕਰਮਜੀਤ ਕੌਰ ਸ਼ਾਮਲ ਹਨ। ਕੰਵਰ ਸੰਧੂ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਖਹਿਰਾ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲਧਿਆਣਾ ਦੇ ਵਾਈਸ ਚਾਂਸਲਰ ਕੇ. ਐੱਸ. ਔਲਖ ਨੂੰ ਲੋਕ ਆਯੁਕਤ ਐਲਾਨਿਆ ਗਿਆ ਹੈ ਜੋ 'ਆਪ' ਦੀ 22 ਕੋਰ ਕਮੇਟੀ ਨੂੰ 'ਸ਼ੋਅ ਕਾਜ਼ ਨੋਟਿਸ' ਜਾਰੀ ਕਰਨਗੇ ਅਤੇ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਪੂਰੀ ਬਣਦੀ ਕਾਰਵਾਈ ਉਨ੍ਹਾਂ 'ਤੇ ਕੀਤੀ ਜਾਵੇਗੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਨੇ ਤਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮੁਅੱਤਲ ਕਰ ਦਿੱਤਾ ਪਰ ਇਸ ਕਮੇਟੀ ਨਾਲ ਸੰਵਿਧਾਨਿਕ ਤੌਰ 'ਤੇ ਉਹ 'ਆਪ' ਨੂੰ ਮੁਅੱਤਲ ਕਰਨਗੇ।
ਮੁਅੱਤਲ ਕੀਤੇ ਜਾਣ 'ਤੇ ਬੋਲੇ ਕੰਵਰ ਸੰਧੂ, ''ਮਨਮਰਜ਼ੀ ਕਰ ਰਹੀ ਪਾਰਟੀ''
NEXT STORY