ਜਲੰਧਰ— 'ਆਪ’ ’ਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਸਮੇਤ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ ਹੈ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਸਣੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿਹੜਾ ਅਸੀਂ ਅੱਜ ਕਦਮ ਚੁੱਕਿਆ ਹੈ, ਬੇਹੱਦ ਹੀ ਸੋਚ-ਸਮਝ ਕੇ ਚੁੱਕਿਆ ਹੈ। ਅਸੀਂ ਅੱਜ ਵੀ ਇਹ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਉਹ ਆਗੂ ਹਨ, ਜਿਨ੍ਹਾਂ ਨੇ ਪੰਜਾਬ ਲਈ ਹਮੇਸ਼ਾ ਡਟਵਾ ਸਟੈਂਡ ਲਿਆ ਹੈ। ਇਸ ਦੇ ਨਾਲ ਹੀ ਖਹਿਰਾ ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਅਕਾਲੀਆਂ ’ਤੇ ਖੂਬ ਰਹੇ।
ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਨਸ਼ੇ ’ਚ ਟੱਲੀ ਹੋ ਸੜਕ ’ਤੇ ਡਿੱਗਿਆ ਮਿਲਿਆ ਸਬ ਇੰਸਪੈਕਟਰ
ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਪਹਿਲਾ ਕਾਰਨ ਉਨ੍ਹਾਂ ਨੇ ਅਕਾਲੀਆਂ ਖ਼ਿਲਾਫ਼ ਇਕੱਠੇ ਹੋ ਕੇ ਮਿਲ ਕੇ ਲੜਨ ਦਾ ਦੱਸਿਆ। ਭੱਖਦਾ ਮਸਲਾ ਬੇਅਦਬੀ ਦੇ ਮਾਮਲੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕੋਈ ਬੇਅਦਬੀ ਕਰਨ ਵਾਲੇ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ। ਉਨ੍ਹਾਂ ਕਿਹਾ ਕਿ ਸਿੱਟ ਨੂੰ ਹਾਈਕੋਰਟ ਨੇ ਭਾਵੇਂ 6 ਮਹੀਨਿਆਂ ਦਾ ਸਮਾਂ ਦਿੱਤਾ ਹੈ ਪਰ ਇਹ ਫ਼ੈਸਲਾ ਅਗਲੇ ਦੋ ਮਹੀਨਿਆਂ ਦੇ ਵਿਚ ਹੀ ਹੋ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ
ਇਸ ਦੇ ਇਲਾਵਾ ਅਕਾਲੀਆਂ ’ਤੇ ਵਰ੍ਹਦੇ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਪੰਜਾਬ ਨੂੰ ਅਕਾਲੀਆਂ ਨੇ ਖ਼ੂਬ ਲੁੱਟ ਕੇ ਆਪਣੀ ਜਾਇਦਾਦ ਬਣਾਈ ਹੈ। ਕੋਈ ਸੂਬਾ ਨਹੀਂ ਹੋਵੇਗਾ, ਜਿੱਥੇ ਇਨ੍ਹਾਂ ਦੇ ਫਾਰਮ ਹਾਊਸ ਨਹੀਂ ਹੋਣਗੇ। ਇਨ੍ਹਾਂ ਨਾਲ ਲੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਹੁਣ ਅਲੱਗ-ਥਲੱਗ ਹੋ ਕੇ ਤਾਂ ਨਹੀਂ ਲੜਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ: ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ
ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਮੇਰੀ ਬਹੁਤ ਵੱਡੀ ਗਲਤੀ ਸੀ
ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਦੂਜਾ ਕਾਰਨ ਉਨ੍ਹਾਂ ਨੇ ਇਹ ਦੱਸਿਆ ਕਿ ਇਥੇ ਫਰਜ਼ੀ ਇਨਕਲਾਬੀ ਬੇਹੱਦ ਹਨ। ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਵਿੰਨ੍ਹਦੇ ਉਨ੍ਹਾਂ ਕਿਹਾ ਕਿ ਸਾਲ 2015 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਮੇਰੀ ਬਹੁਤ ਵੱਡੀ ਗਲਤੀ ਸੀ। ਅਸੀਂ ਇਮਾਨਦਾਰੀ ਦੇ ਨਾਲ ਉਹ ਪਾਰਟੀ ਜੁਆਇਨ ਕੀਤੀ ਸੀ ਪਰ ਉਥੇ ਜਾ ਕੇ ਪਤਾ ਲੱਗਾ ਕਿ ਇਥੇ ਦੋਗਲੇ ਚਿਹਰੇ ਕਾਫ਼ੀ ਹਨ। ਕਿਸਾਨ ਮੋਰਚੇ ਦੌਰਾਨ ਸ਼ਾਹੀਨ ਬਾਗ ਵਿਖੇ ਦਿੱਲੀ ਸ਼ਹਿਰ ’ਚ ਬੇਹੱਦ ਦੰਗੇ ਕੀਤੇ ਗਏ ਪਰ ਅਰਵਿੰਦ ਕੇਜਰੀਵਾਲ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਪੁੱਜੇ ਦੀਪ ਸਿੱਧੂ ਬੋਲੇ, ਨੌਜਵਾਨ ਤੇ ਬਜ਼ੁਰਗ ਏਕੇ 'ਚ ਚੱਲਣ ਤਾਂ ਸਰਕਾਰ ਟਿਕ ਨਹੀਂ ਸਕਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਨਮ ਦਿਨ 'ਤੇ ਵਿਸ਼ੇਸ਼: ਬੇਸਹਾਰਿਆਂ ਲਈ ਫ਼ਰਿਸ਼ਤਾ ਭਗਤ ਪੂਰਨ ਸਿੰਘ ਜੀ
NEXT STORY