ਸਾਹਨੇਵਾਲ (ਜਗਰੂਪ) : ਵਿਵਾਦਾਂ 'ਚ ਘਿਰੀ ਸਾਹਨੇਵਾਲ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੀ ਅੱਜ ਤਾਜਪੋਸ਼ੀ ਕਰ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਮੌਜੂਦ ਸਨ। ਜਾਣਕਾਰੀ ਮੁਤਾਬਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸੁਖਜੀਤ ਸਿੰਘ ਹਰਾ ਅਤੇ ਹਲਕਾ ਇੰਚਾਰਜ ਸਤਵਿੰਦਰ ਕੌਰ ਦੇ ਧੜੇ ਵਿਚਕਾਰ ਵਿਵਾਦ ਚੱਲ ਰਿਹਾ ਸੀ। ਸਤਵਿੰਦਰ ਕੌਰ ਬਿੱਟੀ ਇਸ ਸਮੇਂ ਵਿਦੇਸ਼ ਗਈ ਹੋਈ ਹੈ, ਜਿਸ ਦੀ ਗੈਰ ਮੌਜੂਦਗੀ 'ਚ ਕਾਂਗਰਸ ਦੇ ਦੂਜੇ ਧੜੇ ਨੇ ਸੁਖਜੀਤ ਸਿੰਘ ਹਰਾ ਨੂੰ ਪ੍ਰਧਾਨ ਬਣਾ ਦਿੱਤਾ। ਇਸ ਤਾਜਪੋਸ਼ੀ ਦੌਰਾਨ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕੇ ਦੇ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸੁਖਜੀਤ ਸਿੰਘ ਹਰਾ ਦਾ ਸਮਰਥਨ ਕੀਤਾ।
ਦਾਜ ਦੀ ਬਲੀ ਚੜੀ ਇਕ ਹੋਰ ਵਿਆਹੁਤਾ
NEXT STORY