ਸੁਲਤਾਨਪੁਰ ਲੋਧੀ,(ਸੋਢੀ): ਜਿਲ੍ਹਾ ਕਪੂਰਥਲਾ ਤੇ ਲੋਕਲ ਸਿਵਲ ਪ੍ਰਸ਼ਾਸ਼ਨ ਵਲੋਂ ਇਕ ਪਾਸੇ ਸੁਲਤਾਨਪੁਰ ਲੋਧੀ ਨਗਰ ਕੌਸਲ ਦੀ ਹਦੂਦ 'ਚ ਤੇ ਬਾਹਰ ਵਾਲੇ ਇਲਾਕੇ 'ਚ 20 ਕਿਲੋਮੀਟਰ ਦੇ ਏਰੀਏ 'ਚ ਵੱਡੇ ਪਟਾਕੇ /ਹਵਾਈ ਪਟਾਕੇ ਚਲਾਉਣ 'ਤੇ 24 ਅਕਤੂਬਰ ਤੋਂ 30 ਨਵੰਬਰ ਤੱਕ ਪਾਬੰਦੀ ਲਗਾਈ ਹੋਈ ਹੈ। ਦੂਜੇ ਪਾਸੇ ਸੁਲਤਾਨਪੁਰ ਲੋਧੀ ਨਗਰ ਕੌਸਲ ਵਲੋਂ ਬੀ. ਡੀ. ਪੀ. ਓ. ਦਫਤਰ ਨੇੜੇ ਨਗਰ ਕੌਸਲ ਦੀ ਜਗ੍ਹਾ 'ਚ ਪਟਾਕੇ ਵੇਚਣ ਲਈ ਅਲਾਟ ਕੀਤੀਆਂ ਦੁਕਾਨਾਂ 'ਚ ਦਰਜਨ ਤੋਂ ਵੱਧ ਦੁਕਾਨਾਂ ਪਟਾਕੇ ਵੇਚਣ ਦੀਆਂ ਸਜਾਈਆਂ ਗਈਆਂ ਹਨ। ਜਿੱਥੇ ਵੱਡੇ ਪਟਾਕੇ ਤੇ ਹਵਾਈ ਪਟਾਕੇ ਸ਼ਰੇਆਮ ਵੇਚੇ ਜਾ ਰਹੇ ਹਨ । ਲੋਕਾਂ 'ਚ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਹੁਕਮਾਂ ਨੂੰ ਲੈ ਕੇ ਦੁਵਿਧਾ ਪਈ ਹੋਈ ਹੈ। ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ਲੈ ਕੇ ਲੋਕਾਂ 'ਚ ਚਰਚਾ ਹੈ ਕਿ ਇੱਕ ਪਾਸੇ ਪਟਾਕੇ ਵੇਚਣ ਲਈ ਮਿੰਨੀ ਬਜਾਰ ਸਜਾਇਆ ਗਿਆ ਹੈ ਤੇ ਲੱਖਾਂ ਰੁਪਏ ਦਾ ਪਟਾਕਾ ਵੇਚਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੀ ਹਦੂਦ 'ਚ ਪਟਾਕੇ ਚਲਾਉਣ 'ਤੇ ਮਨਾਹੀ ਦੇ ਹੁਕਮ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਅੱਜ ਫੌਜਦਾਰੀ ਜਾਬਤਾ ਸੰਘਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸ਼ਹਿਰ ਦੀ ਹਦੂਦ ਅੰਦਰ ਤੇ ਮਿਉਂਸਪਲ ਕਮੇਟੀ ਦੇ ਹਦੂਦ ਦੇ ਬਾਹਰ 20 ਕਿਲੋਮੀਟਰ ਅਧੀਨ ਏਰੀਏ 'ਚ 24 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਆਤਿਸ਼ਬਾਜੀਆਂ/ਪਟਾਕਿਆਂ, ਵੱਡੀਆਂ ਹਵਾਈਆਂ ਦੇ ਚਲਾਉਣ 'ਤੇ ਸਖਤੀ ਨਾਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਡਾਕਟਰ ਚਾਰੂਮਿਤਾ ਐਸ. ਡੀ. ਐਮ ਨੇ ਆਪਣੇ ਜਾਰੀ ਕੀਤੇ ਆਪਣੇ ਆਦੇਸ਼ ਚ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਟੈਟ ਸਿਟੀ ਆਦਿ ਬਣਾਏ ਗਏ ਹਨ । ਇਸ ਤੋਂ ਇਲਾਵਾ ਦੀਵਾਲੀ ਦਾ ਦਿਹਾੜਾ ਵੀ ਆ ਗਿਆ ਹੈ ਤੇ ਚਲਾਈ ਗਈ ਆਤਿਸ਼ਬਾਜੀ ਤੇ ਵੱਡੇ ਪਟਾਕਿਆਂ ਆਦਿ ਨਾਲ ਅੱਗ ਲੱਗਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ ਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ । ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਵੀ ਜਾਰੀ ਆਦੇਸ਼ਾਂ ਚ ਕਿਹਾ ਹੈ ਕਿ ਸੁਲਤਾਨਪੁਰ ਲੋਧੀ ਦੇ 20 ਕਿਲੋਮੀਟਰ ਇਲਾਕੇ ਚ ਵੱਡੇ ਪਟਾਕੇ ਤੇ ਹਵਾਈਆਂ ਚਲਾਉਣ ਵਾਲੇ ਨੂੰ ਛੇ ਮਹੀਨੇ ਦੀ ਕੈਦ ਤੱਕ ਹੋ ਸਕਦੀ ਹੈ ।
ਕਵਰੇਜ਼ ਕਰ ਰਹੇ ਪੱਤਰਕਾਰ ਦੀ ਪੁਲਸ ਨੇ ਕੀਤੀ ਕੁੱਟਮਾਰ, ਖੋਹਿਆ ਸਮਾਨ
NEXT STORY