ਸੁਲਤਾਨਪੁਰ ਲੋਧੀ (ਧੀਰ)- ਹਲਕੇ ’ਚ ਪੈਂਦੇ ਪਿੰਡ ਚੰਨਣਵਿੰਡੀ ਦਾ ਨੌਜਵਾਨ ਕੁਲਦੀਪ ਪੁੱਤਰ ਤੇਜੂ ਦੀ ਸਾਊਥ ਅਫ਼ਰੀਕਾ ਵਿਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਕੁਲਦੀਪ ਸਿੰਘ ਕਰੀਬ ਡੇਢ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਸਾਊਥ ਅਫ਼ਰੀਕਾ ਗਿਆ ਸੀ, ਜਿੱਥੇ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਬੀਤੀ 9 ਮਾਰਚ ਨੂੰ ਅਚਾਨਕ ਕੁਲਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਵੇਂ ਹੀ ਮੌਤ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਿੰਡ ’ਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ
ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਿੰਡ ਹੜ੍ਹ ਦੀ ਮਾਰ ਹੇਠਾਂ ਵਾਲਾ ਹੈ ਅਤੇ ਹਰ ਸਾਲ ਹੜ੍ਹ ਕਾਰਨ ਫਸਲ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦਾ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਵੇਖ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਉਪਰਾਲਾ ਕੀਤਾ ਜਾਵੇ।
ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ
ਗੁਰਲਾਲ ਕਤਲ ਕੇਸ: ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੇ ਹੁਕਮ, ਨਵੇਂ ਖ਼ੁਲਾਸੇ ਹੋਣ ਦੀ ਉਮੀਦ
NEXT STORY