ਫਰੀਦਕੋਟ (ਜਗਤਾਰ): ਬੀਤੀ 18 ਫਰਵਰੀ ਨੂੰ ਫਰੀਦਕੋਟ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੇ ਕਤਲ ਕਾਂਡ ਵਿੱਚ ਫ਼ਰੀਦਕੋਟ ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।ਜਾਣਕਾਰੀ ਮੁਤਾਬਕ ਇਸ ਸਬੰਧੀ ਅੱਜ ਪੁਲਸ ਨੇ ਚੀਫ਼ ਜੁਡੀਸ਼ਲ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ’ਚ ਅਰਜ਼ੀ ਦੇ ਕੇ ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਕੈਨੇਡਾ ਦੇ ਚੱਕਰ 'ਚ ਇੱਕ ਹੋਰ ਪੰਜਾਬੀ ਨਾਲ ਠੱਗੀ, 25 ਲੱਖ ਖ਼ਰਚ ਵਿਦੇਸ਼ ਭੇਜੀ ਕੁੜੀ ਨੇ ਮੁੜ ਨਾ ਲਈ ਸਾਰ
ਅਦਾਲਤ ਨੇ ਪੁਲਸ ਦੀ ਅਰਜ਼ੀ ਪ੍ਰਵਾਨ ਕਰਦਿਆਂ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ ਉਸ ਨੂੰ 17 ਮਾਰਚ ਤਕ ਫ਼ਰੀਦਕੋਟ ਲਿਆਉਣ ਦੇ ਆਦੇਸ਼ ਦਿੱਤੇ ਹਨ। ਫ਼ਿਲਹਾਲ ਉਹ ਅਜਮੇਰ ਜ਼ੇਲ੍ਹ ਵਿੱਚ ਨਜ਼ਰਬੰਦ ਹੈ। ਇਸੇ ਤਰ੍ਹਾਂ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨ ਗੁਰਵਿੰਦਰ ਸਿੰਘ, ਸੌਰਵ ਵਰਮਾ ਤੇ ਸੁਖਵਿੰਦਰ ਸਿੰਘ ਨੂੰ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 25 ਮਾਰਚ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ: ਮੋਦੀ ਨੇ ਜੱਦੀ ਜ਼ਮੀਨਾਂ ਤੇ ਕੈਪਟਨ ਨੇ ਪੰਚਾਇਤੀ ਜ਼ਮੀਨਾਂ ’ਤੇ ਰੱਖੀ ਅੱਖ : ਭਗਵੰਤ ਮਾਨ
ਦੱਸ ਦੇਈਏ ਕਿ ਗੁਰਲਾਲ ਸਿੰਘ ਬਰਾੜ ਦਾ 18 ਫਰਵਰੀ ਨੂੰ ਦੇਰ ਰਾਤ 3 ਅਣਪਛਾਤੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਵਲੋਂ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ (26) ਮੂਲ ਰੂਪ ਤੋਂ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਇਥੇ ਮੋਹਾਲੀ ਸਥਿਤ ਇਕ ਸੋਸਾਇਟੀ 'ਚ ਰਹਿੰਦਾ ਸੀ।
ਖੰਨਾ 'ਚ ਕਰ ਤੇ ਆਬਕਾਰੀ ਮਹਿਕਮੇ ਦੀ ਵੱਡੀ ਛਾਪੇਮਾਰੀ, ਕੀਤੀ ਜਾ ਰਹੀ ਪੁੱਛਗਿੱਛ
NEXT STORY