ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) - ਕਾਂਗਰਸ ਪਾਰਟੀ ਹੀ ਕਿਸਾਨਾਂ ਦੀ ਸੱਚੀ ਹਮਦਰਦ ਹੈ ਅਤੇ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ - ਉਦੋਂ ਹੀ ਕਿਸਾਨਾਂ ਦੇ ਹੱਕ ਵਿਚ ਸਹੀ ਫੈਸਲੇ ਲਏ ਗਏ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਲੋਕ ਸਭਾ 'ਚ ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਗਏ ਸੁਨੀਲ ਜਾਖੜ ਦੇ ਬਿਆਨ ਦੇ ਸਬੰਧ 'ਚ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿਚ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਆਪਣੇ ਚੰਦ ਮਿੰਟਾਂ ਦੇ ਭਾਸ਼ਣ 'ਚ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜੋ ਗੱਲਾਂ ਆਖੀਆਂ ਉਹ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਜਿਸ ਤਰ੍ਹਾਂ ਆਪਣੇ ਭਾਸ਼ਣ 'ਚ ਕਿਸਾਨਾਂ ਦਾ ਦੁੱਖ-ਦਰਦ ਸਮੁੱਚੇ ਭਾਰਤ ਸਾਹਮਣੇ ਰੱਖਿਆ ਅਤੇ ਸਾਬਕਾ ਸਰਕਾਰ ਦੌਰਾਨ ਪੰਜਾਬ ਵਿਚ ਜਿਸ ਤਰ੍ਹਾਂ ਅਕਾਲੀਆਂ ਤੇ ਬੀ.ਜੇ.ਪੀ ਦੇ ਲੀਡਰਾਂ ਨੇ ਪੰਜਾਬ ਦਾ ਵਿਨਾਸ਼ ਕਰਨ ਲਈ ਕੋਈ ਕਸਰ ਨਹੀਂ ਛੱਡੀ, ਉਸ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਵਰਗੇ ਸੱਚੇ ਲੀਡਰ ਹਰ ਸੂਬੇ 'ਚ ਹੋਣੇ ਚਾਹੀਦੇ ਹਨ, ਜੋ ਕਿ ਖੁਦ ਕਿਸਾਨੀ ਨਾਲ ਜੁੜੇ ਹੋਣ ਕਰਕੇ ਕਿਸਾਨਾਂ ਦੇ ਦੁੱਖ-ਦਰਦ ਤੇ ਕਿਸਾਨਾਂ ਉਪਰ ਚੜੇ ਕਰਜੇ ਦੀ ਮਾਰ ਨੂੰ ਦਿਲੋਂ ਸਮਝਦੇ ਹਨ। ਇਸ ਮੌਕੇ ਤੇ ਕਾਂਗਰਸੀ ਵਰਕਰ ਤੇ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ।
ਚੰਡੀਗੜ੍ਹ ਹਵਾਈ ਸੇਵਾ ਬੰਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ 'ਤੇ ਵਧੇਗਾ ਦਬਾਅ
NEXT STORY