ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਦੀ ਉਡੀਕ ਕਰਨ ਵਾਲਿਆਂ 'ਚ ਜਨਤਾ ਹੀ ਨਹੀਂ ਸਗੋਂ ਕਾਂਗਰਸ ਵਰਕਰ ਵੀ ਸ਼ਾਮਲ ਹਨ। ਜਲੰਧਰ 'ਚ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਆਏ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਵਰਕਰ ਨੇ ਭਰੀ ਸਭਾ 'ਚ ਜਾਖੜ ਦੇ ਅੱਗੇ ਕਾਂਗਰਸ ਪਾਰਟੀ ਦੇ ਸਮਾਰਟ ਫੋਨ ਦੇ ਵਾਅਦੇ ਨੂੰ ਯਾਦ ਕਰਵਾਇਆ।

ਕੈਪਟਨ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਇਕ ਕਾਂਗਰਸੀ ਵਰਕਰ ਨੇ ਜਾਖੜ ਨੂੰ ਸਮਾਰਟ ਫੋਨ ਦੀ ਮੰਗ ਕਰ ਦਿੱਤੀ। ਵਰਕਰ ਨੇ ਕਿਹਾ ਕਿ ਮੈਂ ਕਿੰਨੀ ਦੇਰ ਦਾ ਟੁੱਟਾ ਹੋਏ ਫੋਨ ਨਾਲ ਕੰਮ ਚਲਾ ਰਿਹਾ ਹੈ। ਇਸ ਦੇ ਲਈ ਫਾਰਮ ਵੀ ਭਰਿਆ ਸੀ ਅਤੇ ਮੈਨੂੰ ਅਜੇ ਤੱਕ ਸਮਾਰਟ ਫੋਨ ਨਹੀਂ ਮਿਲ ਸਕਿਆ। ਮੇਰੀ ਅਜੇ ਤੱਕ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ। ਵਰਕਰ ਵੱਲੋਂ ਅਚਨਚੇਤ ਕੀਤੇ ਗਏ ਸਵਾਲ ਤੋਂ ਬਾਅਦ ਸਥਾਨਕ ਨੇਤਾਵਾਂ ਨੂੰ ਹੱਥਾ ਪੈਰਾਂ ਦੀ ਪੈ ਗਈ। ਹਰ ਕੋਈ ਸੱਜੇ ਖੱਬੇ ਦੇਖਣ ਲੱਗ ਪਿਆ। ਅਜਿਹੇ 'ਚ ਵਰਕਰ ਤੋਂ ਮਾਈਕ ਲੈ ਕੇ ਉਸ ਨੂੰ ਚੁੱਪ ਕਰਵਾਇਆ ਗਿਆ।
ਵਰਕਰ ਭਾਵੇਂ ਕਾਂਗਰਸ ਪਾਰਟੀ ਨੂੰ ਉਨ੍ਹਾਂ ਦਾ ਚੋਣਾਵੀ ਵਾਅਦਾ ਯਾਦ ਕਰਵਾ ਰਹੇ ਹਨ ਪਰ ਸੱਚਾਈ ਤਾਂ ਇਹ ਹੈ ਕਿ ਪਾਰਟੀ ਇਸ ਨੂੰ ਭੁੱਲ ਚੁੱਕੀ ਹੈ। ਵਰਕਰਾਂ ਨਾਲ ਬੈਠਕ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਸਰਕਾਰ ਦੇ ਪ੍ਰੌਜੈਕਟਾਂ ਅਤੇ ਵਾਅਦਿਆਂ ਦਾ ਜ਼ਿਕਰ ਤਾਂ ਕੀਤਾ ਪਰ ਉਸ 'ਚੋਂ ਸਮਾਰਟ ਫੋਨ ਗਾਇਬ ਸਨ। ਤੁਹਾਨੂੰ ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਸਰਕਾਰ ਸਮਾਰਟ ਫੋਨਾਂ ਦਾ ਇਕ ਲਾਟ ਜਾਰੀ ਕਰੇਗੀ। ਜਿਸ ਦੌਰਾਨ ਸਿਰਫ ਸਕੂਲੀ ਵਿਦਿਆਰਥਣਾਂ ਨੂੰ ਹੀ ਫੋਨ ਵੰਡੇ ਜਾਣਗੇ।
ਜਾਖੜ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ-ਈ. ਡੀ. ਦੀ ਦੁਰਵਰਤੋਂ ਨਾ ਕਰੇ ਭਾਜਪਾ
NEXT STORY