ਜਲੰਧਰ: ਲੋਕ ਸਭਾ ਚੋਣਾਂ ਕਾਰਨ ਹੁਣ ਸਿਆਸੀ ਹਲਚਲ ਤੇਜ਼ ਹੈ। ਇਸ ਦੌਰਾਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 4 ਸੀਟਾਂ ਹੌਟ ਮੰਨੀਆਂ ਜਾ ਰਹੀ ਹੈ। ਜਿਨ੍ਹਾਂ 'ਚ ਪਹਿਲੀ ਫਿਰੋਜ਼ਪੁਰ, ਉਸ ਤੋਂ ਬਾਅਦ ਬਠਿੰਡਾ, ਫਿਰ ਪਟਿਆਲਾ ਤੇ ਗੁਰਦਾਸਪੁਰ ਹੈ। ਗੁਰਦਾਸਪੁਰ 'ਚ ਮੁਕਾਬਲਾ ਕਾਂਗਰਸ ਆਗੂ ਸੁਨੀਲ ਜਾਖੜ ਤੇ ਬਾਲੀਵੁੱਡ ਅਦਾਕਾਰ ਤੇ ਭਾਜਪਾ ਆਗੂ ਸੰਨੀ ਦਿਓਲ ਦਰਮਿਆਨ ਹੈ। ਇਥੇ ਹੀ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਹਿੰਦੁਸਤਾਨ ਨੂੰ ਬੇਵਕੂਫ ਬਣਾਇਆ ਹੈ ਤੇ ਹੁਣ ਉਹ ਸੰਨੀ ਦਿਓਲ ਦਾ ਇਸਤੇਮਾਲ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਗੁਰਦਾਸਪੁਰ 'ਚ ਭਾਜਪਾ ਵਲੋਂ ਚੋਣ ਲੜਨ ਜਾ ਰਹੇ ਸੰਨੀ ਦਿਓਲ ਜੀ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਕਹਿੰਦੇ ਹਨ ਕਿ ਉਹ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਨ ਆਏ ਹਨ। ਇਸ ਗੱਲ 'ਤੇ ਸੰਨੀ ਨੂੰ ਸਵਾਲ ਕਰਦੇ ਹੋਏ ਜਾਖੜ ਨੇ ਕਿਹਾ ਕਿ ਸੰਨੀ ਨੂੰ ਮੋਦੀ ਦੀ ਅਜਿਹੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗੀ, ਜੋ ਉਹ ਲੋਕ ਉਨ੍ਹਾਂ ਨੂੰ ਦੁਬਾਰਾ ਚੁਣਨ? ਉਥੇ ਹੀ ਪ੍ਰਤਾਪ ਬਾਜਵਾ ਨਾਲ ਨਾਰਾਜ਼ਗੀ ਦੀਆਂ ਚੱਲਦੀਆਂ ਚਰਚਾਵਾਂ 'ਤੇ ਵੀ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਬਲਰਾਮ ਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਹੋਰਾਂ ਦੀ ਬਹੁਤ ਗੂੜ੍ਹੀ ਦੋਸਤੀ ਸੀ। ਜਿਨ੍ਹਾ ਨੇ ਇਕ ਵਾਰ ਬਲਰਾਮ ਵਿਰੁੱਧ ਚੋਣ ਲੜਨ ਤੋਂ ਇਸ ਲਈ ਮਨ੍ਹਾ ਕਰ ਦਿੱਤਾ ਸੀ ਕਿ ਬਲਰਾਮ ਉਨ੍ਹਾਂ ਦੇ ਭਰਾ ਹਨ। ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਹਰਾਉਣ ਦੀ ਪੂਰੀ ਵਾਹ ਲਗਾਈ ਜਾ ਰਹੀ ਹੈ ਅਤੇ ਉਥੇ ਹੀ ਕਾਂਗਰਸ ਪਾਰਟੀ ਲਈ ਗੁਰਦਾਸਪੁਰ 'ਚ ਨਵਜੋਤ ਸਿੰਘ ਸਿੱਧੂ ਵੀ ਪ੍ਰਚਾਰ ਕਰਨ ਲਈ ਜ਼ਲਦ ਹੀ ਆਉਣਗੇ।
ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ, 13 ਜ਼ਖਮੀ (ਤਸਵੀਰਾਂ)
NEXT STORY