ਜਲੰਧਰ ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਨੂੰ 20,000 ਕਰੋੜ ਰੁਪਏ ਦਾ ਆਰਥਿਕ ਪੈਕਜ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਮੀਡੀਆ ਨੂੰ ਜਾਰੀ ਕਰਦੇ ਹੋਏ ਜਾਖੜ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਪੰਜਾਬ ਲਗਭਗ 22,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਕੇਂਦਰ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਨੂੰ ਰਾਹਤ ਦੇਣ ਲਈ ਕੋਈ ਵੀ ਰਾਸ਼ੀ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਦਾ 44,000 ਕਰੋੜ ਰੁਪਏ ਦਾ ਜੀ. ਐੱਸ. ਟੀ. ਬਕਾਇਆ ਵੀ ਕੇਂਦਰ ਕੋਲ ਪੈਂਡਿੰਗ ਪਿਆ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਇਹ ਰਾਸ਼ੀ ਪੰਜਾਬ ਨੂੰ ਜਾਰੀ ਕਰੇ।
ਜਾਖੜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਨਾਜ ਖਰੀਦ ਦੇ ਖਾਤਿਆਂ ਦੇ ਤਹਿਤ 31,000 ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ ਹੈ। ਇਸ ਲਈ ਪੰਜਾਬ ਨਾਲ ਇਹ ਇਕ ਬਹੁਤ ਵੱਡੀ ਬੇਇਨਸਾਫੀ ਹੈ ਕਿਉਂਕਿ ਪੰਜਾਬ ਦੇਸ਼ ਲਈ ਅਨਾਜ ਪੈਦਾ ਕਰਦਾ ਹੈ, ਜੇਕਰ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਨਾ ਹਟਾਇਆ ਗਿਆ ਤਾਂ ਸੂਬੇ ਉਪਰ ਆਰਥਿਕ ਬੌਝ ਹੋਰ ਵੱਧ ਜਾਵੇਗਾ। ਕੇਂਦਰ ਸਰਕਾਰ ਇਸ ਨੂੰ ਮੁਆਫ ਕਰਦੇ ਹੋਏ ਹੁਣ ਤੱਕ ਵਸੂਲੀ ਗਈ ਕਿਸ਼ਤਾਂ ਦੀ ਰਾਸ਼ੀ ਵੀ ਪੰਜਾਬ ਨੂੰ ਵਾਪਸ ਕਰਨੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ 3 ਥਰਮਲ ਬਿਜਲੀ ਘਰਾਂ ਤੋਂ ਲਾਕਡਾਊਨ/ਕਰਫਿਊ ਦੌਰਾਨ ਬਿਜਲੀ ਖਰੀਦ ਨਾ ਕਰਨ ਦੇ ਬਾਵਜੂਦ ਇਨ੍ਹਾਂ ਪਲਾਟਾਂ ਨੂੰ ਭੁਗਤਾਨ ਕਰਨ ਲਈ ਬਿਜਲੀ ਮੰਤਰਾਲੇ ਦੇ ਨਿਰਦੇਸ਼ਾਂ ਦੇ ਕਾਰਣ ਪੰਜਾਬ 'ਤੇ ਰੋਜ਼ਾਨਾ 10 ਕਰੋੜ ਰੁਪਏ ਦਾ ਭੁਗਤਾਨ ਬੋਝ ਪੈ ਰਿਹਾ ਹੈ ਕੇਂਦਰ ਇਨ੍ਹਾਂ ਨਿਰਦੇਸ਼ਾਂ ਨੂੰ ਵਾਪਸ ਲਵੇ।
ਉਨ੍ਹਾਂ ਕਿਹਾ ਕਿ ਜੂਨ 2004 ਦੇ ਕੱਚੇ ਤੇਲ ਦੀ ਕੀਮਤ 35.54 ਡਾਲਰ ਪ੍ਰਤੀ ਉਸ ਸਮੇਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਡੀਜ਼ਲ ਦੇ ਰੇਟ 22.74 ਰੁਪਏ ਅਤੇ ਪੈਟਰੋਲ ਦੇ ਰੇਟ 35.71 ਰੁਪਏ ਪ੍ਰਤੀ ਲੀਟਰ ਰੱਖ ਕੇ ਦੇਸ਼ਵਾਸੀਆਂ ਨੂੰ ਰਾਹਤ ਦਿੱਤੀ ਸੀ। ਹੁਣ ਅੰਤਰਰਾਸ਼ਟਰੀ ਬਜ਼ਾਰਾ਼'ਚ ਕੱਚੇ ਤੇਲ ਦੇ ਰੇਟ ਘੱਟ ਤੋਂ ਘੱਟ ਪੱਧਰ 'ਤੇ ਹਨ ਪਰ ਦੇਸ਼ ਦੇ ਲੋਕਾਂ ਨੂੰ ਹੁਣ ਵੀ ਮਹਿੰਗਾ ਪੈਟਰੋਲ-ਡੀਜ਼ਲ ਮਿਲ ਰਿਹਾ ਹੈ।
ਸ਼ਿਵ ਸੈਨਾ ਨੇਤਾ 'ਤੇ ਫਾਇਰਿੰਗ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ
NEXT STORY