ਧਾਰੀਵਾਲ, (ਖੋਸਲਾ, ਬਲਬੀਰ)- ਸ਼ਹਿਰ ਧਾਰੀਵਾਲ ਵਿਚੋਂ ਲੰਘਦੀ ਨਹਿਰ ਵਿਚ ਇਕ ਵਿਅਕਤੀ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪੁਰਾਣਾ ਧਾਰੀਵਾਲ, ਜੋ ਕਿ ਨਹਿਰ ਪੁਲ ਧਾਰੀਵਾਲ ਦੇ ਕਿਨਾਰੇ ਬੈਠ ਕੇ ਕੁਝ ਖਾ ਰਿਹਾ ਸੀ ਤਾਂ ਉਹ ਅਚਾਨਕ ਨਹਿਰ 'ਚ ਡਿੱਗ ਗਿਆ, ਜਿਸਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦਿੱਤੀ, ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਤੋਂ ਨਹਿਰ 'ਚ ਡੁੱਬੇ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਜੋ ਵਿਅਕਤੀ ਦੀ ਜਲਦੀ ਭਾਲ ਕੀਤੀ ਜਾ ਸਕੇ।
ਗੱਤੇ ਨਾਲ ਲੋਡ ਟਰੱਕ 'ਚ ਅਚਾਨਕ ਲੱਗੀ ਅੱਗ
NEXT STORY