ਗੁਰਦਾਸਪੁਰ (ਹਰਮਨਪ੍ਰੀਤ) : ਭਾਜਪਾ ਵਲੋਂ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨ ਤੋਂ ਬਾਅਦ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਸੰਨੀ ਦਿਓਲ ਨੂੰ ਉਤਾਰਣਦੀ ਚਰਚਾ ਜ਼ੋਰਾਂ 'ਤੇ ਹੈ। ਪਿਛਲੇ ਦਿਨੀਂ ਗੁਰਦਾਸਪੁਰ ਹਲਕੇ ਅੰਦਰ ਚੋਣ ਲੜਨ ਸਬੰਧੀ ਸਵਰਨ ਸਲਾਰੀਆ, ਖੰਨਾ ਪਰਿਵਾਰ ਨੇ ਕਿਸੇ ਮੈਂਬਰ ਤੋਂ ਇਲਾਵਾ ਫਿਲਮੀ ਸਿਤਾਰੇ ਸੰਨੀ ਦਿਓਲ ਦੇ ਨਾਂ ਦੇ ਕਾਫੀ ਚਰਚੇ ਸਨ। ਜਿਸ ਦੇ ਬਾਅਦ ਇਹ ਚਰਚਾ ਮੁੜ ਸਵਰਨ ਸਲਾਰੀਆ ਤੇ ਖੰਨਾ ਪਰਿਵਾਰ ਤੱਕ ਸੀਮਤ ਹੋ ਗਈ ਸੀ। ਪਰ ਦੋ ਦਿਨਾਂ ਪਹਿਲਾਂ ਸੰਨੀ ਦਿਓਲ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਇਕ ਮੀਟਿੰਗ ਦੀ ਵਾਇਰਲ ਹੋਈ ਤਸਵੀਰ ਦੇ ਬਾਅਦ ਮੁੜ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੰਨੀ ਦਿਓਲ ਨੂੰ ਭਾਜਪਾ ਵਲੋਂ ਗੁਰਦਾਸਪੁਰ ਜਾਂ ਅੰਮ੍ਰਿਤਸਰ ਅੰਦਰ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਭਾਜਪਾ ਦੇ ਬਹੁ-ਗਿਣਤੀ ਆਗੂ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਲੜਾਉਣ ਦੇ ਇਛੁੱਕ ਹਨ, ਕਿਉਂਕਿ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਚੋਣ ਮੈਦਾਨ 'ਚ ਹਨ, ਜੋ ਜ਼ਿਮਣੀ ਚੋਣ ਦੌਰਾਨ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਜਲਦ ਹੋਵੇਗਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਟਿਕਟਾਂ ਸਬੰਧੀ ਪੂਰਾ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਬਹੁਤ ਹੀ ਜਲਦ ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਹਰ ਇਕ ਉਮੀਦਵਾਰ ਜਿੱਤ ਪ੍ਰਾਪਤ ਕਰਨ ਦੀ ਸਮੱਰਥਾ ਵਾਲਾ ਹੋਵੇਗਾ।
ਚੰਡੀਗੜ੍ਹ : ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚਿਆ ਬਜ਼ੁਰਗ ਜੋੜਾ
NEXT STORY