ਜਲੰਧਰ (ਰਮਨਦੀਪ ਸੋਢੀ) : ਮਸ਼ਹੂਰ ਫਿਲਮ ਅਭਿਨੇਤਾ ਅਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਹਿਮਾਚਲ ਦੀਆਂ ਵਾਦੀਆਂ ਨੇ ਮੋਹ ਲਿਆ ਹੈ। ਸੰਨੀ ਦਿਓਲ ਨੂੰ ਇਸ ਸਮੇਂ ਹਿਮਾਚਲ 'ਚ ਘੁੰਮਣਾ ਬਹੁਤ ਚੰਗਾ ਲੱਗਦਾ ਹੈ। 'ਜਗ ਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਵਲੋਂ ਸੰਨੀ ਦਿਓਲ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ, ਜਿਸ 'ਚ ਸੰਨੀ ਦਿਓਲ ਨੇ ਆਪਣੇ ਸ਼ੌਂਕ ਦੇ ਨਾਲ-ਨਾਲ ਨਿਜੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ 'ਚ ਹਿਮਾਚਲ ਦੇ ਪਹਾੜਾਂ 'ਚ ਘੁੰਮਣਾ ਉਨ੍ਹਾਂ ਨੂੰ ਸਭ ਤੋਂ ਵਧੀਆ ਲੱਗਦਾ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦਾ ਦੂਜਾ ਸਭ ਤੋਂ ਵੱਡਾ ਸ਼ੌਂਕ 'ਜਿੰਮ' ਹੈ। ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਜਿੰਮ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਡਣ ਦੇ ਨਾਲ-ਨਾਲ ਡਰਾਈਵਿੰਗ ਦਾ ਸ਼ੌਂਕ ਹੈ ਅਤੇ ਪਹਾੜਾਂ 'ਚ ਘੁੰਮਣਾ ਵੀ ਉਨ੍ਹਾਂ ਨੂੰ ਬਾਹਲਾ ਚੰਗਾ ਲੱਗਦਾ ਹੈ। ਸੰਨੀ ਦਿਓਲ ਨੇ ਦੱਸਿਆ ਕਿ ਉਹ ਜ਼ਿਆਦਾ ਸੋਚਦੇ ਨਹੀਂ ਹਨ ਅਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਗੁਜ਼ਾਰਦੇ ਹਨ।
ਮੌਤ ਦੇ ਮੂੰਹ 'ਚ ਪੁੱਜੀ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ
NEXT STORY