ਜਲੰਧਰ (ਗੁਲਸ਼ਨ)— ਅਸ਼ਵਨੀ ਸ਼ਰਮਾ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਚੁਣੇ ਜਾਣ ਲਈ ਰੱਖੇ ਗਏ ਸਮਾਰੋਹ 'ਚ ਅਭਿਨੇਤਾ ਤੋਂ ਨੇਤਾ ਬਣੇ ਸੰਸਦ ਮੈਂਬਰ ਸੰਨੀ ਦਿਓਲ ਅਤੇ ਭਾਜਪਾ ਦੇ ਰਾਸ਼ਟਰੀ ਉੱਪ-ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨਹੀਂ ਪਹੁੰਚੇ। ਅਵਿਨਾਸ਼ ਰਾਏ ਖੰਨਾ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਨੇਤਾ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ 'ਚ ਪਾਰਟੀ ਦੀ ਮਜ਼ਬੂਤੀ ਲਈ ਕਾਫੀ ਕੰਮ ਕੀਤੇ ਹਨ।
ਪਾਰਟੀ ਹਾਈਕਮਾਨ ਨੇ ਹੁਣ ਉਨ੍ਹਾਂ ਨੂੰ ਦੂਜੇ ਸੂਬਿਆਂ ਦੀ ਕਮਾਨ ਵੀ ਸੌਂਪੀ ਹੋਈ ਹੈ। ਉਥੇ ਹੀ ਸੰਨੀ ਦਿਓਲ ਦਾ ਇਸ ਸਮਾਰੋਹ 'ਚ ਆਉਣਾ ਲਾਜ਼ਮੀ ਸੀ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਜੁਆਇਨ ਕੀਤੀ ਸੀ। ਵਰਕਰਾਂ 'ਚ ਚਰਚਾ ਰਹੀ ਕਿ ਸੰਗਠਨ ਚੋਣਾਂ 'ਚ ਉਨ੍ਹਾਂ ਨੂੰ ਜ਼ਰੂਰ ਹਿੱਸਾ ਲੈਣਾ ਚਾਹੀਦਾ ਸੀ।
ਪਠਾਨਕੋਟ ਦੇ ਜ਼ਿਲਾ ਪ੍ਰਧਾਨ ਨਰਿੰਦਰ ਪਰਮਾਰ ਮੰਚ 'ਤੇ ਨਹੀਂ ਬੈਠੇ
ਜਲੰਧਰ ਭਾਜਪਾ ਦੇ ਸਮਾਰੋਹ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਭਾਜਪਾ ਨੇਤਾ ਆਏ ਹੋਏ ਸਨ। ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ ਵੀ ਮੰਚ 'ਤੇ ਮੌਜੂਦ ਸਨ ਪਰ ਅਸ਼ਵਨੀ ਸ਼ਰਮਾ ਦੇ ਸ਼ਹਿਰ ਪਠਾਨਕੋਟ ਦੇ ਭਾਜਪਾ ਪ੍ਰਧਾਨ ਮੰਚ ਦੀ ਬਜਾਏ ਹਾਜ਼ਰੀਨ 'ਚ ਬੈਠੇ ਰਹੇ।
ਜ਼ਿਕਰਯੋਗ ਹੈ ਕਿ ਨਰਿੰਦਰ ਪਰਮਾਰ ਲੋਕ ਸਭਾ ਚੋਣਾਂ 'ਚ ਸੀਟ ਦੇ ਦਾਅਵੇਦਾਰ ਸਨ, ਉਹੀ ਪ੍ਰਦੇਸ਼ ਪ੍ਰਧਾਨ ਦੀ ਦੌੜ 'ਚ ਵੀ ਉਨ੍ਹਾਂ ਦਾ ਨਾਂ ਲਿਆ ਜਾ ਰਿਹਾ ਸੀ। ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਅਸ਼ਵਿਨੀ ਸ਼ਰਮਾ ਸਮਾਰੋਹ 'ਚ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ 'ਚ ਸਾਬਕਾ ਮੰਤਰੀ ਮਾ. ਮੋਹਨ ਲਾਲ ਤੇ ਦਿਨੇਸ਼ ਬੱਬੂ ਉਨ੍ਹਾਂ ਦੇ ਨਾਲ ਆਏ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ ਮਾ. ਮੋਹਨ ਲਾਲ ਦੀ ਟਿਕਟ ਕੱਟ ਕੇ ਅਸ਼ਵਨੀ ਸ਼ਰਮਾ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੋਵਾਂ 'ਚ 36 ਦਾ ਆਂਕੜਾ ਹੈ।
'ਕੈਟ' ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਵੇਗੀ 'ਪੰਜਾਬ ਸਰਕਾਰ
NEXT STORY