ਜਲੰਧਰ (ਵੈਬ ਡੈਸਕ)- ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਨੀਲ ਜਾਖੜ ਦੇ ਖਿਲਾਫ ਚੋਣ ਮੈਦਾਨ ਵਿਚ ਨਿੱਤਰੇ ਭਾਜਪਾ ਦੇ ਸੰਨੀ ਦਿਓਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਗੁਰਦਸਾਪੁਰ ਪਹੁੰਚੇ ਸੰਨੀ ਦਿਓਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਪੱਖ ਵਿਚ ਆ ਰਹੇ ਨਤੀਜੀਆ ਬਾਰੇ ਉਹ ਇਹ ਕਹਿ ਸਕਦੇ ਹਨ ਕਿ ਜਨਤਾ ਦੇ ਨੇ ਉਨ੍ਹਾਂ ਦੇ ਢਾਈ ਕਿਲੋ ਦੇ ਹੱਥ ਨੂੰ ਹੋਰ ਭਾਰਾ ਕਰ ਦਿੱਤਾ ਹੈ। ਚੋਣਾਂ ਤੋਂ ਬਾਅਦ ਉਨ੍ਹਾਂ ਦਾ ਅਗਲਾ ਪਲਾਨ ਕੀ ਰਹੇਗਾ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਹ ਗੁਰਦਾਸਪੁਰ ਵਿਚ ਬਹੁੱਤ ਕੁਝ ਸੋਚ ਕੇ ਆਏ ਸਨ, ਚੋਣ ਨਤੀਜੇ ਸਾਫ ਹੁੰਦੇ ਸਾਰ ਹੀ ਉਹ ਗੁਰਦਾਸਪੁਰ ਲਈ ਕੰਮ ਕਰਨਾ ਅਰੰਭ ਕਰ ਦੇਣਗੇ।
ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ 'ਪੀ. ਡੀ. ਏ.' ਗਾਇਬ!
NEXT STORY