ਲੁਧਿਆਣਾ (ਹਿਤੇਸ਼) : ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 15 ਜੂਨ ਤੋਂ ਨਵੀਂ ਦਿੱਲੀ ਏਅਰਪੋਰਟ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਜਾਣੀਆਂ ਸ਼ੁਰੂ ਹੋਣਗੀਆਂ, ਜਿਸ ਦਾ ਲੁਧਿਆਣਾ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਆਦਾ ਐੱਨ.ਆਰ.ਆਈ. ਤੇ ਕਾਰੋਬਾਰੀ ਲੋਕ ਰਹਿੰਦੇ ਹਨ, ਜੋ ਆਮ ਕਰਕੇ ਦਿੱਲੀ ਤੋਂ ਹਵਾਈ ਸਫ਼ਰ ਲਈ ਲੁਧਿਆਣਾ ਤੋਂ ਜਾਂਦੇ ਹਨ। ਲੁਧਿਆਣਾ ਤੋਂ ਰੋਜ਼ਾਨਾ 2 ਲਗਜ਼ਰੀ ਬੱਸਾਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਜਾਣਗੀਆਂ। ਇਸ ਦੇ ਲਈ ਟ੍ਰਾਂਸਪੋਰਟ ਵਿਭਾਗ ਨੂੰ ਪਰਮਿਟ ਜਾਰੀ ਕਰਨ ਲਈ ਲਿਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਨੇ ਵਾਇਰਲ ਵੀਡੀਓ ਦਾ Twitter 'ਤੇ ਦੱਸਿਆ ਸੱਚ
ਇਸ ਦੇ ਨਾਲ ਹੀ ਜਲੰਧਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬੱਸਾਂ ਵੀ ਲੁਧਿਆਣਾ ਬਾਈਪਾਸ ਤੋਂ ਹੋ ਕੇ ਅੱਗੇ ਜਾਇਆ ਕਰਨਗੀਆਂ, ਜਿਨ੍ਹਾਂ ਦਾ ਕਿਰਾਇਆ ਸਿਰਫ 990 ਰੁਪਏ ਰੱਖਿਆ ਗਿਆ ਹੈ। ਇਹ ਬੱਸਾਂ ਰੋਜ਼ਾਨਾ ਲੁਧਿਆਣਾ ਦੇ ਮੁੱਖ ਬੱਸ ਅੱਡੇ ਤੋਂ ਸਵੇਰੇ 9 ਵਜੇ ਅਤੇ ਸ਼ਾਮ ਦੇ 6.20 ’ਤੇ ਚੱਲ ਕੇ 8 ਘੰਟਿਆਂ ਦੇ ਅੰਦਰ ਦਿੱਲੀ ਏਅਰਪੋਰਟ ਤੱਕ ਪੁੱਜਣਗੀਆਂ। ਇਸ ਤੋਂ ਬਾਅਦ ਰਾਤ ਤੇ ਸਵੇਰ ਦੀਆਂ ਫਲਾਈਟਾਂ ਦਾ ਇੰਤਜ਼ਾਰ ਕਰਕੇ ਵਾਪਸ ਲੁਧਿਆਣਾ ਲਈ ਚੱਲਣਗੀਆਂ। ਇਨ੍ਹਾਂ ਬੱਸਾਂ ਦੀ ਟਿਕਟ ਲਈ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਵੈੱਬਸਾਈਟ ’ਤੇ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬੱਸਾਂ ਦਾ ਸਮਾਂ ਵੀ ਵੈੱਬਸਾਈਟ ’ਤੇ ਮੁਹੱਈਆ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਬੱਸਾਂ ’ਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਿਰਾਇਆ ਵੀ ਨਿੱਜੀ ਬੱਸਾਂ ਤੋਂ ਅੱਧਾ ਲੱਗੇਗਾ।
ਇਹ ਵੀ ਪੜ੍ਹੋ : ਸਿਮਰਨਜੀਤ ਮਾਨ ਨੇ ਨਹੀਂ ਮੰਨੀ ਸੁਖਬੀਰ ਤੇ ਰਾਜੋਆਣਾ ਦੀ ਅਪੀਲ, ਸੰਗਰੂਰ 'ਚ ਵੰਡੀਆਂ ਜਾਣਗੀਆਂ ਪੰਥਕ ਵੋਟਾਂ
ਦੱਸ ਦੇਈਏ ਕਿ ਮੁੱਖ ਮੰਤਰੀ ਨੇ ਨਿਰਾਸ਼ਾ ਜਤਾਈ ਸੀ ਕਿ ਕਈ ਦਹਾਕਿਆਂ ਤੋਂ ਸਿਰਫ ਪ੍ਰਾਈਵੇਟ ਟ੍ਰਾਂਸਪੋਰਟਰ ਹੀ ਇਸ ਰੂਟ ’ਤੇ ਬੱਸਾਂ ਚਲਾ ਰਹੇ ਸਨ ਅਤੇ ਆਪਣੀ ਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ’ਤੇ ਆਪਣਾ ਏਕਾਧਿਕਾਰ ਕਾਇਮ ਰੱਖਿਆ ਸੀ ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ, ਜਦੋਂਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਗੱਡੀ ਗਿਣਤੀ ’ਚ ਪ੍ਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਸਿਰਫ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਹੀ ਇਸ ਰੂਟ ’ਤੇ ਬੱਸਾਂ ਚਲਾਉਣ ਦਾ ਅਧਿਕਾਰ ਕਿਉਂ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਰੂਟਾਂ ’ਤੇ ਬੱਸਾਂ ਕਿਉਂ ਨਹੀਂ ਚਲਾ ਰਹੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ 6 ਸ਼ੂਟਰਾਂ ਦੀ ਹੋਈ ਪਛਾਣ, ਉਥੇ ਹੀ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪੜ੍ਹੋ TOP 10
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿਮਰਨਜੀਤ ਮਾਨ ਨੇ ਨਹੀਂ ਮੰਨੀ ਸੁਖਬੀਰ ਤੇ ਰਾਜੋਆਣਾ ਦੀ ਅਪੀਲ, ਸੰਗਰੂਰ 'ਚ ਵੰਡੀਆਂ ਜਾਣਗੀਆਂ ਪੰਥਕ ਵੋਟਾਂ
NEXT STORY