Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 14, 2026

    11:45:47 AM

  • banks will remain closed tomorrow wednesday as well

    ਕੱਲ੍ਹ ਬੁੱਧਵਾਰ ਨੂੰ ਵੀ ਬੰਦ ਰਹਿਣ ਵਾਲੇ ਹਨ Bank,...

  • vrindavan boat incident yash bhalla

    ਪਹਿਲੀ ਵਾਰ ਵ੍ਰਿੰਦਾਵਨ ਗਿਆ ਸੀ ਯਸ਼ ਭੱਲਾ, ਹਾਦਸੇ...

  • two us congress members resign

    ਈਰਾਨ ਨਾਲ ਜੰਗ ਵਿਚਾਲੇ ਅਮਰੀਕਾ 'ਚ ਸਿਆਸੀ ਭੂਚਾਲ !...

  • devotees at sachkhand sri darbar sahib on the occasion of vaisakhi

    ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਸੁਪਰ ਸਟਾਰ ਧਰਮਿੰਦਰ ਦੀਆਂ 2 ਹਸਰਤਾਂ ਜੋ ਆਪਣੇ ਜਿਊਂਦੇ ਜੀ ਨਾ ਕਰ ਸਕੇ ਪੂਰਾ, ਖੁਦ ਬਿਆਨ ਕੀਤੀਆਂ ਸਨ ਇੱਛਾਵਾਂ

PUNJAB News Punjabi(ਪੰਜਾਬ)

ਸੁਪਰ ਸਟਾਰ ਧਰਮਿੰਦਰ ਦੀਆਂ 2 ਹਸਰਤਾਂ ਜੋ ਆਪਣੇ ਜਿਊਂਦੇ ਜੀ ਨਾ ਕਰ ਸਕੇ ਪੂਰਾ, ਖੁਦ ਬਿਆਨ ਕੀਤੀਆਂ ਸਨ ਇੱਛਾਵਾਂ

  • Edited By Inder Prajapati,
  • Updated: 24 Nov, 2025 10:35 PM
Punjab
superstar dharmendra s 2 wishes which he could not fulfill
  • Share
    • Facebook
    • Tumblr
    • Linkedin
    • Twitter
  • Comment

ਫਗਵਾੜਾ (ਜਲੋਟਾ) – ਬਾਲੀਵੁੱਡ ਦੇ ਸਦਾ ਬਹਾਰ ਸੁਪਰ ਸਟਾਰ ਧਰਮਿੰਦਰ ਅੱਜ ਸਾਡੇ ’ਚ ਨਹੀਂ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਫਗਵਾੜਾ ਸਮੇਤ ਪੂਰੀ ਦੁਨੀਆ ’ਚ ਉਨ੍ਹਾਂ ਦੇ ਚਾਹੁਣ ਵਾਲੇ ਦੁਖੀ ਹਨ। ਸਮੁੱਚੇ ਬਾਲੀਵੁੱਡ ਨੂੰ ਇਹ ਪਤਾ ਹੈ ਕਿ ਸੁਪਰ ਸਟਾਰ ਧਰਮਿੰਦਰ ਦਾ ਪੰਜਾਬ ਦੇ ਉਦਯੋਗਿਕ ਨਗਰ ਫਗਵਾੜਾ ਨਾਲ ਬਹੁਤ ਨੇੜੇ ਦਾ ਲਗਾਵ ਅਤੇ ਰਿਸ਼ਤਾ ਰਿਹਾ ਹੈ ਅਤੇ ਉਹ ਦੇਸ਼-ਵਿਦੇਸ਼ ’ਚ ਹੁੰਦੇ ਟੀ.ਵੀ. ਚੈਨਲਾਂ ਆਦਿ ਦੇ ਸੈਲੀਬ੍ਰਿਟੀ ਸ਼ੋਅਜ਼ ’ਚ ਜਦੋਂ ਜਾਂਦੇ ਸਨ ਤਾਂ ਉਹ ਫਗਵਾੜਾ ਸਬੰਧੀ ਆਪਣੇ ਲਗਾਵ ਦੀ ਸੱਚਾਈ ਅਤੇ ਇੱਥੇ ਬਿਤਾਏ ਗਏ ਆਪਣੇ ਬਚਪਨ ਸਬੰਧੀ ਸਾਰੀ ਸਚਾਈ ਖੁਦ ਦੱਸਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਜ਼ਿੰਦਗੀ ’ਚ ਜਦੋਂ ਵੀ ਮੌਕਾ ਮਿਲਿਆ ਉਹ ਸਮੇਂ -ਸਮੇਂ ’ਤੇ ਫਗਵਾੜਾ ਆਉਂਦੇ-ਜਾਂਦੇ ਰਹਿੰਦੇ ਸਨ ਪਰ ਫਗਵਾੜਾ ਨੂੰ ਲੈ ਕੇ ਧਰਮਿੰਦਰ ਕਿੰਨੇ ਜਜ਼ਬਾਤੀ ਅਤੇ ਦਿਲ ਨਾਲ ਜੁੜੇ ਹੋਏ ਸਨ, ਇਸ ਦਾ ਅੰਦਾਜ਼ਾ ਸਿਰਫ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਤੋਂ ਠੀਕ 11 ਸਾਲ ਪਹਿਲਾਂ ਪੰਜਾਬ ਕੇਸਰੀ, ਜਗ ਬਾਣੀ ਦੇ ਇਕ ਪੱਤਰਕਾਰ ਨਾਲ ਧਰਮਿੰਦਰ ਨੇ ਵਿਸ਼ੇਸ਼ ਇੰਟਰਵਿਊ ਦੌਰਾਨ ਖੁਦ ਆਪਣੇ ਦਿਲ ਦੇ ਰਾਜ ਸਾਂਝੇ ਕਰਦੇ ਹੋਏ ਫਗਵਾੜਾ ਅਤੇ ਪੰਜਾਬ ਕੇਸਰੀ ਗਰੁੱਪ ਸਬੰਧੀ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਤਦ ਪੰਜਾਬ ਕੇਸਰੀ ਨਾਲ ਕਰੀਬ ਦੋ ਘੰਟੇ ਤੱਕ ਚੱਲੀ ਲੰਬੀ ਇੰਟਰਵਿਊ ਦੌਰਾਨ ਧਰਮਿੰਦਰ ਨੇ ਆਖਿਆ ਸੀ ਕਿ ਫਗਵਾੜਾ ’ਚ ਆ ਕੇ ਉਨ੍ਹਾਂ ਨੂੰ ਰੂਹਾਨੀ ਸਕੂਨ ਮਿਲਦਾ ਹੈ ਅਤੇ ਇੰਝ ਲੱਗਦਾ ਹੈ ਕਿ ਉਹ ਆਪਣੀ ਮਾਂ ਦੀ ਗੋਦੀ ’ਚ ਆ ਕੇ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ’ਚ ਉਹ ਫਗਵਾੜੇ ’ਚ ਇੱਥੇ ਗਲੀਆਂ ’ਚ ਕਿਸ ਤਰ੍ਹਾਂ ਖੇਡਿਆ ਕਰਦੇ ਸਨ ਅਤੇ ਇੱਥੇ ਦੇ ਗਲੀ-ਮੁਹੱਲਿਆਂ ਸਮੇਤ ਸਾਰੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹਨ। ਉਨ੍ਹਾਂ ਦੱਸਿਆ ਸੀ ਕਿ ਉਹ ਬਾਲੀਵੁੱਡ ’ਚ ਸੁਪਰ ਸਟਾਰ ਬਣਨ ਤੋਂ ਬਾਅਦ ਹੁਣ ਜਦ ਫਗਵਾੜਾ ਆਉਂਦੇ ਹਨ ਤਾਂ ਸੰਘਣੀ ਰਾਤ ਦੇ ਹਨੇਰੇ ’ਚ ਚੁੱਪ-ਚੁਪੀਤੇ ਫਗਵਾੜਾ ਆ ਕੇ ਇਥੇ ਦੇ ਮਸ਼ਹੂਰ ਸਿਨੇਮਾ ਰੋਡ, ਟਾਊਨ ਹਾਲ ਦੇ ਬੈਡਮਿੰਟਨ ਹਾਲ ਆਰਿਆ ਹਾਈ ਸਕੂਲ (ਹੁਸ਼ਿਆਰਪੁਰ ਰੋਡ) ਅਤੇ ਇੱਥੇ ਦੀਆ ਗਲੀਆਂ ਅਤੇ ਮੁਹੱਲਿਆਂ ਦਾ ਆਪਣੀ ਟੀਮ ਸਮੇਤ ਦੌਰਾ ਕਰਦੇ ਹਨ ਅਤੇ ਰਾਤ ਨੂੰ ਬਾਜ਼ਾਰਾਂ ’ਚ ਇਕੱਲੇ ਬੈਠ ਕੇ ਆਪਣੇ ਬਚਪਨ ਦੀਆਂ ਅਨਮੋਲ ਯਾਦਾਂ ਨੂੰ ਯਾਦ ਕਰਦੇ ਹਨ। ਇੰਟਰਵਿਊ ਦੌਰਾਨ ਧਰਮਿੰਦਰ ਇਹ ਗੱਲਾਂ ਆਖ ਅੱਖਾਂ ’ਚ ਹੰਝੂ ਲੈਂਦੇ ਹੋਏ ਆਪਣੇ ਯਾਰਾਂ ਦੋਸਤਾਂ ਅਤੇ ਚਾਹੁੰਣ ਵਾਲਿਆਂ ਨੂੰ ਨਾਂ ਲੈ ਕੇ ਯਾਦ ਕਰਦੇ ਹਨ ਅਤੇ ਆਖਦੇ ਹਨ ਕਿ ਫਗਵਾੜਾ ਉਨ੍ਹਾਂ ਦੇ ਦਿਲ ’ਚ ਵਸਿਆ ਹੋਇਆ ਹੈ।

ਪੰਜਾਬ ਕੇਸਰੀ ਨੂੰ ਮੈਂ ਮੁੰਬਈ ’ਚ ਖੁਦ ਪੜ੍ਹਦਾ ਹਾਂ, ਪੰਜਾਬ ਕੇਸਰੀ ਤਾਂ ਆਪਣੀ ਹੈ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਆਈਪੈਡ ’ਤੇ ਪੰਜਾਬ ਕੇਸਰੀ ਦੀਆਂ ਖਬਰਾਂ ਨੂੰ ਵਿਖਾਇਆ ਸੀ
ਧਰਮਿੰਦਰ ਨੇ ਖੁਦ ਇਹ ਗੱਲ ਇੰਟਰਵਿਊ ਦੌਰਾਨ ਆਖੀ ਸੀ ਕਿ ਉਹ ਮੁੰਬਈ ’ਚ ਰਹਿੰਦੇ ਹੋਏ ਪੰਜਾਬ ਕੇਸਰੀ ਨੂੰ ਬਹੁਤ ਸ਼ੌਕ ਨਾਲ ਪੜ੍ਹਦੇ ਹਨ ਅਤੇ ਪੰਜਾਬ ਕੇਸਰੀ ਨੂੰ ਹਮੇਸ਼ਾ ਆਪਣੀ ਅਖਬਾਰ ਵਜੋਂ ਸਮਝਦੇ ਹਨ। ਪੰਜਾਬ ਕੇਸਰੀ ਪੱਤਰ ਸਮੂਹ ਦੇ ਚੇਅਰਮੈਨ ਮਾਣਯੋਗ ਸ਼੍ਰੀ ਵਿਜੇ ਚੋਪੜਾ ਅਤੇ ਚੋਪੜਾ ਪਰਿਵਾਰ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਧਰਮਿੰਦਰ ਨੇ ਕਿਹਾ ਸੀ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀਆਂ ਅਖਬਾਰਾਂ ਲੋਕਾਂ ਦੇ ਦਿਲਾਂ ਨੂੰ ਜੋੜਦੀਆਂ ਹਨ ਅਤੇ ਮੁੰਬਈ ’ਚ ਰਹਿੰਦੇ ਹੋਏ ਉਨ੍ਹਾਂ ਨੂੰ ਇਹ ਅਹਿਸਾਸ ਬੀਤੇ ਕਈ ਸਾਲਾਂ ਤੋਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਸੀ ਕਿ ਕੁਝ ਸਮਾਂ ਪਹਿਲਾਂ ਜਦ ਜਲੰਧਰ ’ਚ ਪੰਜਾਬ ਕੇਸਰੀ ਦਫਤਰ ਦਾ ਉਨ੍ਹਾਂ ਦੌਰਾ ਕੀਤਾ ਤਾਂ ਉਹ ਕਿਸ ਤਰ੍ਹਾਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਮਿਲੇ ਸਨ ਅਤੇ ਉਨ੍ਹਾਂ ਸਮੂਹ ਚੋਪੜਾ ਪਰਿਵਾਰ ਨਾਲ ਦੁਪਹਿਰ ਦਾ ਲੰਚ ਕਰਦੇ ਹੋਏ ਕਿੰਝ ਫਗਵਾੜਾ ਅਤੇ ਜਲੰਧਰ ਦੀਆਂ ਆਪਣੀਆਂ ਕਈ ਯਾਦਾਂ ਤਾਜ਼ਾ ਕੀਤੀਆਂ ਸਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਪੰਜਾਬ ਕੇਸਰੀ ਗਰੁੱਪ ਦੇ ਸਾਰੇ ਪਾਠਕਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਹ ਹਮੇਸ਼ਾ ਇਨ੍ਹਾਂ ਪਾਠਕਾਂ ਦੇ ਕਰਜ਼ਦਾਰ ਹਨ।

ਪਰ ਸ਼ਹੀਦ ਪਰਿਵਾਰ ਫੰਡ ’ਚ ਦੋਵਾਂ ਪੁੱਤਰਾਂ ਸੰਨੀ ਦਿਓਲ, ਬੌਬੀ ਦਿਓਲ ਨਾਲ ਆਉਣ ਦੀ ਧਰਮਿੰਦਰ ਦੀ ਚਾਹਤ ਰਹਿ ਗਈ ਅਧੂਰੀ
ਆਖਦੇ ਨੇ ਜ਼ਿੰਦਗੀ ਕਈ ਵਾਰ ਇਹੋ ਜਿਹਾ ਮੌਕਾ ਹੀ ਨਹੀਂ ਦਿੰਦੀ ਹੈ ਕਿ ਇਨਸਾਨ ਚਾਹ ਕੇ ਵੀ ਉਸ ਚਾਹਤ ਨੂੰ ਪੂਰਾ ਕਰ ਲਵੇ ਜੋ ਕਰਨੀ ਕਈ ਵਾਰ ਬਹੁਤ ਸੌਖੀ ਜਾਪਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਸੁਪਰ ਸਟਾਰ ਧਰਮਿੰਦਰ ਦੀ ਜ਼ਿੰਦਗੀ ’ਚ, ਜਿਨ੍ਹਾਂ ਉਸ ਵੇਲੇ ਦਿੱਤੀ ਇੰਟਰਵਿਊ ਦੌਰਾਨ ਇਹ ਗੱਲ ਆਖੀ ਸੀ ਕਿ ਉਨ੍ਹਾਂ ਦੀ ਚਾਹਤ ਹੈ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਏ ਜਾਂਦੇ ਅਮਰ ਸ਼ਹੀਦਾਂ ਅਤੇ ਅੱਤਵਾਦ ਪੀੜਤਾਂ ਲਈ ਸ਼ਹੀਦ ਪਰਿਵਾਰ ਫੰਡ ਸਮਾਗਮ ’ਚ ਉਹ ਆਪਣੇ ਦੋਵੇਂ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਸਮੇਤ ਆ ਕੇ ਹਿੱਸਾ ਲੈਣ ਪਰ ਧਰਮਿੰਦਰ ਦੀ ਇਹ ਚਾਹਤ ਹੁਣ ਅਧੂਰੀ ਹੀ ਰਹਿ ਗਈ ਹੈ।

ਧਰਮਿੰਦਰ ਦੀ ਚਾਹਤ ਸੀ ਕਿ ਉਹ ਪੱਤਰਕਾਰ ਵਜੋਂ ਫਿਲਮ ’ਚ ਰੋਲ ਨਿਭਾਉਣ ਪਰ ਇਹ ਚਾਹਤ ਵੀ ਅਧੂਰੀ ਹੀ ਰਹਿ ਗਈ
ਸੁਪਰ ਸਟਾਰ ਧਰਮਿੰਦਰ ਦੀ ਇਕ ਹੋਰ ਚਾਹਤ ਵੀ ਅਧੂਰੀ ਰਹਿ ਗਈ ਹੈ। ਤਦ ਪੰਜਾਬ ਕੇਸਰੀ ਨੂੰ ਦਿੱਤੀ ਗਈ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਖੁਦ ਆਖਿਆ ਸੀ ਕਿ ਉਨ੍ਹਾਂ ਦੀ ਚਾਹਤ ਹੈ ਕਿ ਉਹ ਹਿੰਦੀ ਫਿਲਮ ’ਚ ਬਤੌਰ ਪੱਤਰਕਾਰ ਦੀ ਭੂਮਿਕਾ ਅਦਾ ਕਰਨ ਪਰ ਸ਼ਾਇਦ ਸਮੇਂ ਨੂੰ ਇਹ ਮਨਜ਼ੂਰ ਹੀ ਨਹੀਂ ਸੀ ਅਤੇ ਫਿਲਮੀ ਪਰਦੇ ’ਤੇ ਪੱਤਰਕਾਰ ਬਣ ਕੇ ਆਉਣ ਦੀ ਉਨ੍ਹਾਂ ਦੀ ਚਾਹਤ ਵੀ ਜਿਉਂ ਦੀ ਤਿਉਂ ਅਧੂਰੀ ਹੀ ਰਹਿ ਗਈ ਹੈ।
 

  • Dharmendra
  • Bollywood
  • Phagwara

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ

NEXT STORY

Stories You May Like

  • failed peace talks
    ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!
  •   artemis 2   mission releases stunning images of the moon
    'ਆਰਟੇਮਿਸ-2' ਮਿਸ਼ਨ ਵੱਲੋਂ ਚੰਦਰਮਾ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਜਾਰੀ
  • police arrest man with stolen motorcycles
    ਚੋਰੀ ਕੀਤੀਆਂ ਬੈਟਰੀਆਂ ਤੇ 2 ਮੋਟਰਸਾਈਕਲ ਸਣੇ ਵਿਅਕਤੀ ਪੁਲਸ ਅੜਿੱਕੇ
  • new labor laws  get full settelment  within 2 days if you leave your job
    ਨਵੇਂ ਲੇਬਰ ਕਾਨੂੰਨ: ਹੁਣ ਨੌਕਰੀ ਛੱਡਣ 'ਤੇ 45 ਦਿਨਾਂ ਦਾ ਇੰਤਜ਼ਾਰ ਖ਼ਤਮ, ਸਿਰਫ਼ 2 ਦਿਨਾਂ 'ਚ ਮਿਲੇਗਾ ਪੂਰਾ ਪੈਸਾ
  • 2 year ban imposed in ipl
    IPL 'ਚ ਲੱਗਾ 2 ਸਾਲ ਦਾ ਬੈਨ, ਹੁਣ PSL ਖੇਡਣ ਪਹੁੰਚਿਆ ਇਹ ਸਟਾਰ ਖਿਡਾਰੀ; ਅਚਾਨਕ ਹੋ ਗਈ ਐਂਟਰੀ
  • drug department seizes over 47 000 medicines
    ਖ਼ਰੀਦ ਰਿਕਾਰਡ ਨਾ ਦਿਖਾਉਣ ’ਤੇ ਡਰੱਗ ਵਿਭਾਗ ਨੇ ਜ਼ਬਤ ਕੀਤੀਆਂ 47,000 ਤੋਂ ਵੱਧ ਦੀਆਂ ਦਵਾਈਆਂ
  • 2 youths arrested with heroin
    ਹੈਰੋਇਨ ਸਮੇਤ 2 ਨੌਜਵਾਨ ਕਾਬੂ
  • salman khan shares special glimpses with his dearest companion
    ਸਲਮਾਨ ਖਾਨ ਨੇ ਆਪਣੇ 'ਸੁੱਖ' ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
  • the department has given these indications for punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ...
  • jalandhar massive explosion in gas cylinder
    ਜਲੰਧਰ : ਵੱਡੇ ਸਿਲੰਡਰਾਂ ਤੋਂ ਗੈਸ ਭਰਨ ਦੌਰਾਨ ਜ਼ੋਰਦਾਰ ਧਮਾਕਾ, ਉੱਖੜ ਗਏ ਲੋਹੇ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • people are forced to order expensive food from dhabas due to lack of gas
    ਚੁੱਲ੍ਹੇ ਹੋਏ ਠੰਢੇ, ਜੇਬਾਂ ਹੋਈਆਂ ਹੌਲੀਆਂ! ਗੈਸ ਨਾ ਮਿਲਣ ਕਾਰਨ ਢਾਬਿਆਂ ਤੋਂ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
  • broken glass from a car parked outside the house
    ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...
  • deadbody of a young man found at dussehra ground in jalandhar
    ਜਲੰਧਰ 'ਚ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼, ਸਿਗਰੇਟ ਤੇ ਤੰਬਾਕੂ ਵੀ...
Trending
Ek Nazar
famous actor passes away

ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

famous singer sells his lands  deal worth crores

ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

sun transit aries zodiac signs

ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...

rcb and mi suffer a big blow

RCB ਤੇ MI ਨੂੰ ਲੱਗਾ ਵੱਡਾ ਝਟਕਾ ! 2 ਧਾਕੜ ਖਿਡਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

hormuz strait iran indian tanker safe passage

'ਭਾਰਤੀ ਜਹਾਜ਼ ਆਰਾਮ ਨਾਲ ਲੰਘਣ..', ਈਰਾਨ ਦੇ ਭਰੋਸੇ ਨਾਲ ਟਲਿਆ ਤੇਲ ਸੰਕਟ ਦਾ ਖਤਰਾ

broken glass from a car parked outside the house

ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...

polio team in pakistan

ਪਾਕਿਸਤਾਨ 'ਚ ਪੋਲੀਓ ਟੀਮ 'ਤੇ ਹਮਲਾ ; ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਚਾਰ ਜ਼ਖਮੀ

the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

priyanka chopra pays obeisance at sachkhand sri harmandir sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨਤਮਸਤਕ

highway tragedy

ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ...

budh gochar rashifal negative impact zodiac signs

20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • jalandhar massive explosion in gas cylinder
      ਜਲੰਧਰ : ਵੱਡੇ ਸਿਲੰਡਰਾਂ ਤੋਂ ਗੈਸ ਭਰਨ ਦੌਰਾਨ ਜ਼ੋਰਦਾਰ ਧਮਾਕਾ, ਉੱਖੜ ਗਏ ਲੋਹੇ...
    • new project launched in punjab schools
      ਪੰਜਾਬ ਦੇ ਸਕੂਲਾਂ 'ਚ ਆਇਆ ਵੱਡਾ PROJECT, ਵਿਦਿਆਰਥੀ ਹੁਣ ਕਾਨਵੈਂਟ ਸਕੂਲਾਂ ਦੀ...
    • these predictions made by dr bhim rao ambedkar are coming true
      ਡਾ.ਭੀਮ ਰਾਓ ਅੰਬੇਡਕਰ ਜੀ ਵਲੋਂ ਕੀਤੀਆਂ ਗਈਆਂ ਇਹ ਭਵਿੱਖਬਾਣੀਆਂ ਹੋ ਰਹੀਆਂ ਨੇ ਸੱਚ
    • big relief for punjab employees
      ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਰਾਹਤ! ਸੇਵਾਵਾਂ ਰੈਗੂਲਰ ਕਰਨ ਬਾਰੇ ਹਾਈਕੋਰਟ ਦਾ...
    • prominent industrialist and wife arrested in fraud case
      ਕਪੂਰਥਲਾ 'ਚ ਬਿਹਾਰ ਪੁਲਸ ਦਾ ਵੱਡਾ ਧਮਾਕਾ: ਧੋਖਾਦੇਹੀ ਦੇ ਮਾਮਲੇ 'ਚ ਨਾਮੀ...
    • heavy rains to occur in many states including punjab
      ਸਾਵਧਾਨ! 14, 15, 16 ਤੇ 17 ਅਪ੍ਰੈਲ ਨੂੰ ਪੰਜਾਬ ਸਣੇ ਕਈ ਸੂਬਿਆਂ 'ਚ ਪਵੇਗਾ ਭਾਰੀ...
    • people are forced to order expensive food from dhabas due to lack of gas
      ਚੁੱਲ੍ਹੇ ਹੋਏ ਠੰਢੇ, ਜੇਬਾਂ ਹੋਈਆਂ ਹੌਲੀਆਂ! ਗੈਸ ਨਾ ਮਿਲਣ ਕਾਰਨ ਢਾਬਿਆਂ ਤੋਂ...
    • now 100  garbage will be collected door to door
      ਹੁਣ 100% ਘਰ-ਘਰ ਜਾ ਕੇ ਇਕੱਠਾ ਕੀਤਾ ਜਾਵੇਗਾ ਕੂੜਾ, ਨਿਗਮ ਕਮਿਸ਼ਨਰ ਨੇ...
    • big action by gst department
      ਜੀ.ਐੱਸ.ਟੀ ਵਿਭਾਗ ਦਾ ਵੱਡਾ ਐਕਸ਼ਨ: ਐਲੂਮੀਨੀਅਮ ਨਾਲ ਲੱਦਿਆ ਵਾਹਨ ਫੜ ਕੇ ਵਸੂਲੀ...
    • fire breaks out in ferozepur
      ਫਿਰੋਜ਼ਪੁਰ 'ਚ ਅੱਗ ਦਾ ਤਾਂਡਵ: ਬੇਰੀ ਟੈਂਟ ਹਾਊਸ 'ਚ ਲੱਗੀ ਭਿਆਨਕ ਅੱਗ, ਲੱਖਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +