ਫਾਜ਼ਿਲਕਾ(ਨਾਗਪਾਲ, ਲੀਲਾਧਰ)–ਸੰਤ ਰਾਮਪਾਲ ਜੀ ਮਹਾਰਾਜ ਦੇ ਸੈਂਕਡ਼ਿਆਂ ਸ਼ਰਧਾਲੂਆਂ ਨੇ ਅੱਜ ਡੀ. ਸੀ. ਦਫਤਰ ਅੱਗੇ ਧਰਨਾ ਲਾ ਕੇ ਐੱਸ. ਡੀ. ਐੱਮ. ਫਾਜ਼ਿਕਲਾ ਨੂੰ ਮੰਗ-ਪੱਤਰ ਸੌਂਪਿਆ।
ਹਾਜ਼ਰੀਨ ਨੂੰ ਸੰਬੋਧਨ ਕਰਦਿਅਾਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 20 ਮਾਰਚ 2018 ਨੂੰ ਸੁਪਰੀਮ ਕੋਰਟ ਦੇ ਜੱਜ ਆਦਰਸ਼ ਕੁਮਾਰ ਗੋਇਲ ਦੇ ਬੈਂਚ ਵੱਲੋਂ ਜੋ ਐੱਸ. ਸੀ./ਐੱਸ. ਟੀ. ਕਾਨੂੰਨ ਨੂੰ ਕਮਜ਼ੋਰ ਕਰ ਕੇ ਪੱਛਡ਼ੇ ਅਤੇ ਅਤਿ ਪੱਛਡ਼ੇ ਸਮਾਜ ਦੇ ਜਿਊਣ ਦੇ ਹੱਕ ’ਤੇ ਜ਼ੁਲਮ ਕੀਤਾ ਗਿਆ ਹੈ, ਉਸ ਨੂੰ ਪਹਿਲਾਂ ਦੀ ਤਰ੍ਹਾਂ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਸਾਲ 1989 ’ਚ ਬਣਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਪੱਛਡ਼ੇ ਅਤੇ ਅਤਿ ਪੱਛਡ਼ੇ ਸਮਾਜ ਦੇ ਹੱਕਾਂ ਦੀ ਰੱਖਿਆ ਹੋਈ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਨਮਾਨਪੂਰਵਕ ਜਿਊਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਪਰ ਸੁਪਰੀਮ ਕੋਰਟ ਦੇ ਫੈਸਲੇ ਨੇ ਇਸ ਕਾਨੂੰਨ ਦੀ ਹਵਾ ਕੱਢ ਦਿੱਤੀ ਤੇ ਹੁਣ ਪੱਛਡ਼ੇ ਅਤੇ ਅਤਿ ਪੱਛਡ਼ੇ ਸਮਾਜ ਨੂੰ ਫਿਰ ਤੋਂ 100 ਸਾਲ ਪੁਰਾਣੇ ਸਮੇਂ ਦੀ ਤਰ੍ਹਾਂ ਨਰਕ ਦਾ ਜੀਵਨ ਜਿਊਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਇਹ ਸਭ ਮੌਜੂਦਾ ਸਰਕਾਰ ਦਾ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਕਰਵਾਇਆ ਗਿਆ ਫੈਸਲਾ ਹੈ ਅਤੇ ਇਸ ਫੈਸਲੇ ਤੋਂ ਬਾਅਦ ਪੂਰੇ ਭਾਰਤ ’ਚ ਪੱਛਡ਼ਿਆਂ ਅਤੇ ਅਤਿ ਪੱਛਡ਼ਿਆਂ ਸਮਾਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਸਮੇਂ ਸੰਤ ਰਾਮਪਾਲ ਜੀ ਨੇ ਫਿਰ ਤੋਂ ਪਹਿਲਾਂ ਵਾਲੇ ਕਾਨੂੰਨ ਨੂੰ ਸੰਸਦ ’ਚ ਬਿੱਲ ਪਾਸ ਕਰ ਕੇ ਬਹਾਲ ਕਰਨ ਲਈ ਪੱਛਡ਼ੇ ਅਤੇ ਅਤਿ ਪੱਛਡ਼ੇ ਸਮਾਜ ਦੇ ਹੱਕ ’ਚ ਆਵਾਜ਼ ਚੁੱਕੀ ਹੈ, ਜਿਸ ਲਡ਼ੀ ਤਹਿਤ ਪੂਰੇ ਭਾਰਤ ’ਚ ਮੰਗ-ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਮਾਨਵ ਜਾਤੀ, ਧਰਮ ਜਾਂ ਭਾਈਚਾਰੇ ਖਿਲਾਫ ਬੇਇਨਸਾਫੀ ਕਰਨ ਦੇ ਵਿਰੁੱਧ ਸੰਤ ਰਾਮਪਾਲ ਜੀ ਦੀ ਅਗਵਾਈ ’ਚ ਰਾਸ਼ਟਰੀ ਸਮਾਜ-ਸੇਵਾ ਸੰਮਤੀ ਲਡ਼ਾਈ ਲਡ਼ਦੀ ਰਹਿੰਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕਰਦਿਅਾਂ ਕਿਹਾ ਕਿ ਉਕਤ ਕਾਨੂੰਨ ਨੂੰ ਪਹਿਲਾਂ ਦੀ ਤਰ੍ਹਾਂ ਲਾਗੂ ਕਰਨ ਦਾ ਕੰਮ ਕਰਨ, ਨਹੀਂ ਤਾਂ ਉਹ ਪੂਰੇ ਭਾਰਤ ’ਚ ਪੱਛਡ਼ੇ ਅਤੇ ਅਤਿ ਪੱਛਡ਼ੇ ਸਮਾਜ ਵੱਲੋਂ ਕੀਤੇ ਗਏ ਕਿਸੇ ਵੀ ਸੰਵਿਧਾਨਕ ਅਤੇ ਅਹਿੰਸਾ ਪੂਰਵਕ ਅੰਦੋਲਨ ਨੂੰ ਤਨ-ਮਨ-ਧਨ ਨਾਲ ਆਖਰੀ ਦਮ ਤੱਕ ਸਹਿਯੋਗ ਦੇਣਗੇ। ਇਸ ਮੌਕੇ ਸੁਬੋਧ ਕੁਮਾਰ, ਵਿਨੋਦ ਕੁਮਾਰ, ਮਦਨ ਲਾਲ, ਧਰਮਿੰਦਰ ਦਾਸ, ਗੌਰਵ ਦਾਸ, ਵਿਸ਼ਾਲ ਦਾਸ ਤੇ ਹੋਰ ਸ਼ਰਧਾਲੂ ਹਾਜ਼ਰ ਸਨ।
27 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY