ਸਡ਼ੋਆ/ਪੋਜੇਵਾਲ, (ਕਿਰਨ/ਕਟਾਰੀਆ)- ਪੋਜੇਵਾਲ ਪੁਲਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਸਣੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਏ.ਐੱਸ.ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲਣ ’ਤੇ ਪਿੰਡ ਸਿੰਘਪੁਰ ਦੀਆਂ ਝਾਡ਼ੀਆਂ ’ਚੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਸ਼ਰਾਬ ਵੇਚ ਰਿਹਾ ਸੀ ਉਸ ਕੋਲੋਂ 16 ਬੋਤਲਾਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਹੋਈਅਾਂ।
ਇਸੇ ਤਰ੍ਹਾਂ ਐੱਚ.ਸੀ. ਰਾਕੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਸਿੰਘਪੁਰ ਦੇ ਟੀ-ਪੁਅਾਇੰਟ ’ਤੇ ਨਾਕਾ ਲਾਇਆ ਸੀ ਤੇ ਮਾਲੇਵਾਲ ਸਾਈਡ ਤੋਂ ਆਉਂਦੇ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ, 1 ਫਰਾਰ
NEXT STORY