ਜੈਤੋ (ਪਰਾਸ਼ਰ)- ਸੁਪਰੀਮ ਕੋਰਟ ਨੇ ਫ਼ਰੀਦਕੋਟ ਦੇ ਤਤਕਾਲੀ SSP ਸਣੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਭਾਜਪਾ ਆਗੂ ਪ੍ਰਦੀਪ ਸਿੰਗਲਾ ਦੇ ਮਾਮਲੇ ਵਿਚ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਜੈਤੋ ਨਗਰ ਕੌਂਸਲ ਦੇ ਉਪ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਪ੍ਰਦੀਪ ਸਿੰਗਲਾ ਨੂੰ ਪੁਲਸ ਨੇ 2017 ’ਚ ਅਨੁਸੂਚਿਤ ਜਾਤੀ ਦੀ ਧਾਰਾ 2011 ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਪ੍ਰਦੀਪ ਸਿੰਗਲਾ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਰੇਲਵੇ ਲਾਇਨਾਂ 'ਤੇ ਪੈੱਗ ਲਾਉਂਦਿਆਂ 'ਤੇ ਚੜ੍ਹ ਗਈ ਰੇਲ ਗੱਡੀ! 2 ਵਿਅਕਤੀਆਂ ਦੀ ਮੌਤ, ਬਾਕੀਆਂ ਨੇ ਭੱਜ ਕੇ ਬਚਾਈ ਜਾਨ
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਵੱਲੋਂ ਜਾਰੀ ਕੀਤੇ ਨੋਟਿਸ ਫਰੀਦਕੋਟ ਦੇ ਤਤਕਾਲੀ ਐੱਸ. ਐੱਸ. ਪੀ. ਨਾਨਕ ਸਿੰਘ, ਉਸ ਸਮੇਂ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਅਤੇ ਉਸ ਸਮੇਂ ਦੇ ਐੱਸ. ਐੱਸ. ਪੀ. ਨੂੰ ਲਾਇਆ ਗਿਆ ਸੀ। ਰਾਜਪਾਲ ਸਿੰਘ ਨੇ ਹਾਈ ਕੋਰਟ ’ਚ ਝੂਠਾ ਹਲਫਨਾਮਾ ਦਾਇਰ ਕੀਤਾ ਸੀ। ਪ੍ਰਦੀਪ ਸਿੰਗਲਾ ਖ਼ਿਲਾਫ਼ ਦਰਜ ਕੀਤੇ ਕੇਸ ’ਚ ਸੁਣਵਾਈ ਕੀਤੀ, ਜਿਸ ’ਤੇ ਸੁਣਵਾਈ ਕਰਦੇ ਹੋਏ ਪ੍ਰਦੀਪ ਸਿੰਗਲਾ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਉਸ ਖ਼ਿਲਾਫ਼ ਧਾਰਾ 340-95 ਤਹਿਤ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਪਰ ਹਾਈਕੋਰਟ ’ਚ ਹੋਈ ਅੰਤਿਮ ਸੁਣਵਾਈ ਦੌਰਾਨ ਹਾਈਕੋਰਟ ਨੇ ਪ੍ਰਦੀਪ ਸਿੰਗਲਾ ਦੀ ਪਟੀਸ਼ਨ ਨੂੰ ਬਿਨਾਂ ਕੋਈ ਹੁਕਮ ਜਾਰੀ ਕਰਦੇ ਹੋਏ ਖਾਰਿਜ ਕਰ ਦਿੱਤਾ, ਜਿਸ ਦੇ ਬਾਵਜੂਦ ਉਸ ’ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਅਦਾਲਤ ’ਚ ਝੂਠਾ ਹਲਫਨਾਮਾ ਦਾਇਰ ਕਰਨ ਦੇ ਦੋਸ਼ ’ਚ ਧਾਰਾ 340-195 ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - Breaking News: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)
ਇਸ ’ਤੇ ਪ੍ਰਦੀਪ ਸਿੰਗਲਾ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਖ਼ਿਲਾਫ਼ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਇਸ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਫਰੀਦਕੋਟ ਦੇ ਤਤਕਾਲੀ ਐੱਸ. ਐੱਸ. ਪੀ. ਨਾਨਕ ਸਿੰਘ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ 4 ਹਫਤਿਆਂ ’ਚ ਜਵਾਬ ਮੰਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਲਾਈਨਾਂ 'ਤੇ ਪੈੱਗ ਲਾਉਂਦਿਆਂ 'ਤੇ ਚੜ੍ਹ ਗਈ ਰੇਲ ਗੱਡੀ! 2 ਵਿਅਕਤੀਆਂ ਦੀ ਮੌਤ, ਬਾਕੀਆਂ ਨੇ ਭੱਜ ਕੇ ਬਚਾਈ ਜਾਨ
NEXT STORY