ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ/ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਸੁਰੇਸ਼ ਕੁਮਾਰ ਨੇ ਫਿਰ ਇਨਕਾਰ ਕਰ ਦਿੱਤਾ ਹੈ। ਅਸਲ 'ਚ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਦਾਇਰ ਅਪੀਲ ਦਾ ਆਖਰੀ ਫੈਸਲਾ ਨਹੀਂ ਆ ਜਾਂਦਾ, ਉਸ ਸਮੇਂ ਤੱਕ ਉਹ ਵਾਪਸੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ/ਪ੍ਰਮੁੱਖ ਸਕੱਤਰ ਵਜੋਂ ਨਿਯੁਕਤੀ ਰੱਦ ਹੋਣ ਦੇ ਸਮੇਂ ਤੋਂ ਹੀ ਸੁਰੇਸ਼ ਕੁਮਾਰ ਮੁੜ ਤੋਂ ਅਹੁਦਾ ਸੰਭਾਲਣ ਤੋਂ ਇਨਕਾਰ ਕਰਦੇ ਆ ਰਹੇ ਹਨ। ਇਸ ਫੈਸਲੇ 'ਤੇ ਸਟੇਅ ਮਿਲਣ ਤੋਂ ਬਾਅਦ 2 ਵਾਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਨਾਉਣ ਉਨ੍ਹਾਂ ਦੇ ਘਰ ਜਾ ਚੁੱਕੇ ਹਨ। ਦੂਜੇ ਪਾਸੇ ਸੁਰੇਸ਼ ਕੁਮਾਰ ਕੁਝ ਲੋਕਾਂ ਵਲੋਂ ਆਪਣੀ ਨਿਯੁਕਤੀ ਨੂੰ ਅਦਾਲਤ 'ਚ ਚੁਣੌਤੀ ਦਿਵਾਉਣ ਦੀ ਸਾਜਿਸ਼ ਰਚੇ ਜਾਣ ਅਤੇ ਇਸ ਕੇਸ ਨੂੰ ਸਹੀ ਢੰਗ ਨਾਲ ਅਦਾਲਤ 'ਚ ਪੇਸ਼ ਨਾ ਕਰਨ ਕਾਰਨ ਵੀ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਉਹ ਇਕ ਈਮਾਨਦਾਰ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ 15 ਜਨਵਰੀ ਨੂੰ ਹਾਈਕੋਰਟ ਦੇ ਇਕਹਿਰੇ ਬੈਂਚ ਵਲੋਂ ਰੱਦ ਕਰ ਦਿੱਤੀ ਗਈ ਸੀ ਪਰ ਸਰਕਾਰ ਦੀ ਅਪੀਲ 'ਤੇ ਡਿਵੀਜ਼ਨ ਬੈਂਚ ਨੇ 14 ਫਰਵਰੀ ਇਕਹਿਰੇ ਬੈਂਚ ਦੇ ਫੈਸਲੇ 'ਤੇ ਰੋਕ ਲਾ ਦਿੱਤੀ, ਜਿਸ ਦੀ ਸੁਣਵਾਈ 17 ਅਪ੍ਰੈਲ ਨੂੰ ਹੋਣੀ ਹੈ ਪਰ ਫੈਸਲੇ 'ਤੇ ਸਟੇਅ ਦੇ ਬਾਵਜੂਦ ਵੀ ਸੁਰੇਸ਼ ਕੁਮਾਰ ਨੂੰ ਹਾਈਕੋਰਟ ਦੇ ਆਖਰੀ ਫੈਸਲੇ ਦੀ ਉਡੀਕ ਹੈ।
ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਰਿਸ਼ਵਤਾਂ ਲੈਣ ਵਾਲਾ ਪੁਲਸ ਅੜਿਕੇ
NEXT STORY