ਜਲੰਧਰ (ਮਹੇਸ਼) - ਅੰਤਰਰਾਸ਼ਟਰੀ ਹਾਕੀ ਫੈੱਡਰੇਸ਼ਨ ਵਲੋਂ ਆਉਣ ਵਾਲੇ ਸਾਲਾਂ ਲਈ ਆਫੀਸ਼ੀਏਟਿੰਗ ਨੂੰ ਹੋਰ ਉੱਚ ਕੋਟੀ ਦਾ ਬਣਾਉਣ ਲਈ ਨਵੇਂ ਪੈਨਲਜ਼ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਤਹਿਤ ਭਾਰਤ ਤੋਂ ਅੰਪਾਇਰ ਮੈਨੇਜਰ ਸੁਰਿੰਦਰ ਸੰਘਾ ਦੀ ਪਿਛਲੇ ਮਹੀਨੇ ਯੂਥ ਓਲੰਪਿਕ ਕੁਆਲੀਫਾਇਰ, ਬੈਂਕਾਕ ਦੀ ਪਰਫਾਰਮੈਂਸ ਦੇ ਆਧਾਰ ਉੱਪਰ ਉਨ੍ਹਾਂ ਨੂੰ ਤਰੱਕੀ ਦੇ ਕੇ ਅਡਵਾਂਸਮੈਂਟ ਪੈਨਲ ਵਿਚ ਜਗ੍ਹਾ ਦਿੱਤੀ ਗਈ ਹੈ। ਸੰਘਾ ਤੋਂ ਇਲਾਵਾ ਇਸ ਪੈਨਲ ਵਿਚ ਵਿਸ਼ਵ ਦੇ ਚਾਰ ਹੋਰ ਅੰਪਾਇਰ ਮੈਨੇਜਰਜ਼ ਨੂੰ ਜਗ੍ਹਾ ਦਿੱਤੀ ਗਈ ਹੈ।
ਸੰਘਾ ਐੱਫ. ਆਈ. ਐੱਚ. ਦੀ ਜਾਰੀ ਲਿਸਟ ਅਨੁਸਾਰ ਵਿਸ਼ਵ ਦੇ ਟਾਪ 20 ਅੰਪਾਇਰ ਮੈਨੇਜਰਜ਼ ਵਿਚ ਪਹੁੰਚ ਚੁੱਕੇ ਹਨ ਤੇ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਮਰਦਾਂ ਅਤੇ ਔਰਤਾਂ ਦੇ ਵਰਗਾਂ ਵਿਚ ਉਹ ਇਕੱਲੇ ਭਾਰਤੀ ਹੀ ਨਹੀਂ, ਸਗੋਂ ਏਸ਼ੀਆ ਵਿਚ ਵੀ ਉਹ ਇਕਲੌਤੇ ਹੀ ਹਨ। ਇਹ ਲਿਸਟ ਅੰਤਰਰਾਸ਼ਟਰੀ ਹਾਕੀ ਫੈੱਡਰੇਨ ਵਲੋਂ ਜਾਰੀ ਕੀਤੇ ਗਈ ਹੈ। ਸ਼੍ਰੀ ਸੰਘਾ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਹਾਕੀ ਇੰਡੀਆ ਦੇ ਪ੍ਰਧਾਨ ਰਜਿੰਦਰ ਸਿੰਘ, ਸੈਕਟਰੀ ਮੁਸ਼ਤਾਕ ਮੁਹੰਮਦ, ਹਾਕੀ ਪੰਜਾਬ ਵਲੋਂ ਸ਼੍ਰੀ ਨਿਤਿਨ ਕੋਹਲੀ, ਪਰਗਟ ਸਿੰਘ ਐੱਮ. ਐੱਲ. ਏ. ਦੀ ਸਿੱਖਿਆ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਤੇ ਸਟੇਟ ਆਰਗੇਨਾਈਜ਼ਰ ਭੁਪਿੰਦਰ ਸਿੰਘ ਰਵੀ ਨੇ ਵਧਾਈ ਦਿੱਤੀ।
ਲੁਟੇਰਾ ਗਿਰੋਹ ਦੇ 3 ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ, ਗੈਂਗਸਟਰਾਂ ਨਾਲ ਸਬੰਧ ਦਾ ਸ਼ੱਕ
NEXT STORY