ਜਲੰਧਰ (ਬਿਊਰੋ) : ਅੱਜ ਨਸ਼ਾ ਮੁਕਤੀ ਕੇਂਦਰ, ਪੁਨਰਵਾਸ ਕੇਂਦਰ ਤੇ ਓਟ ਕਲੀਨਿਕਾਂ ਦੇ ਆਊਟਸੋਰਸ ਮੁਲਜ਼ਮ ਹਲਕਾ ਜਲੰਧਰ ਦੇ ਨਵੇਂ ਬਣੇ ਐੱਮ. ਪੀ. ਸੁਸ਼ੀਲ ਕੁਮਾਰ ਰਿੰਕੂ ਨੂੰ ਮਿਲੇ ਤੇ ਉਨ੍ਹਾਂ ਨੂੰ ਆਊਟਸੋਰਸ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।
ਰਿੰਕੂ ਨੂੰ ਮੰਗ ਪੱਤਰ ਸੌਂਪਦਿਆਂ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਈ ਸਾਲਾਂ ਤੋਂ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਡੀ-ਅਡੀਕਸ਼ਨ ਸੁਸਾਇਟੀਆਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਹਰ ਸਾਲ ਵਾਧਾ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀਆਂ ਤਨਖਾਹਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : CM ਮਾਨ ਨੇ 12ਵੀਂ ਜਮਾਤ ਦੇ ਨਤੀਜਿਆਂ ਚ ਅੱਵਲ ਆਈਆਂ ਬੱਚੀਆਂ ਲਈ ਕਰ ਦਿੱਤਾ ਵੱਡਾ ਐਲਾਨ
ਉਨ੍ਹਾਂ ਆਪਣਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘਰ-ਘਰ ਰੋਜ਼ਗਾਰ ਸਕੀਮ ਤਹਿਤ ਪੱਕਾ ਕੀਤਾ ਜਾਵੇ ਜਾਂ ਜ਼ਿਲ੍ਹਾ ਡੀ-ਅਡੀਕਸ਼ਨ ਸੁਸਾਇਟੀਆਂ ਦੇ ਅਧੀਨ ਕੀਤਾ ਜਾਵੇ। ਜ਼ਿਲ੍ਹਾ ਡੀ-ਅਡੀਕਸ਼ਨ ਸੁਸਾਇਟੀਆਂ ਦੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੇ ਬਰਾਬਰ ਉਨ੍ਹਾਂ ਦੀ ਤਨਖਾਹ ਕੀਤੀ ਜਾਵੇ। ਹਰ ਮੁਲਾਜ਼ਮ ਦੀ ਮੁੱਢਲੀ ਤਨਖਾਹ (ਜੁਆਈਨਿੰਗ ਸਮੇਂ ਤੋਂ) 6 ਫ਼ੀਸਦੀ ਵਾਧੇ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ। ਪੀਐੱਫ ਦੀ ਰਾਸ਼ੀ ਪੀਐੱਫ ਅਕਾਊਂਟ 'ਚ ਜਮ੍ਹਾ ਕਰਵਾਈ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CM ਮਾਨ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਅੱਵਲ ਆਈਆਂ ਬੱਚੀਆਂ ਲਈ ਕਰ ਦਿੱਤਾ ਵੱਡਾ ਐਲਾਨ
NEXT STORY