ਜਲੰਧਰ (ਕਮਲੇਸ਼)— ਭਾਜਪਾ ਆਗੂ ਸੁਸ਼ੀਲ ਸ਼ਰਮਾ ਨੂੰ ਜਲੰਧਰ ਦੇ ਭਾਜਪਾ ਜ਼ਿਲਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। 39 ਸਾਲ ਦੇ ਸੁਸ਼ੀਲ ਸ਼ਰਮਾ ਜਲੰਧਰ ਦੇ ਵਾਰਡ ਨੰਬਰ -2 ਦੇ ਕੌਂਸਲਰ ਵੀ ਰਹਿ ਚੁੱਕ ਹਨ ਅਤੇ ਲੰਬੇ ਸਮੇਂ ਤੋਂ ਭਾਜਪਾ ਦੇ ਇਕ ਮਿਹਨਤੀ ਵਰਕਰ ਦੇ ਰੂਪ 'ਚ ਜਾਣੇ ਜਾਂਦੇ ਹਨ। ਇਸ ਦੇ ਇਲਾਵਾ ਸੁਸ਼ੀਲ ਸ਼ਰਮਾ ਏ. ਬੀ. ਵੀ. ਪੀ. ਪੰਜਾਬ ਦੇ ਸਕੱਤਰ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ
ਇਥੇ ਦੱਸਣਯੋਗ ਹੈ ਕਿ ਰਮਨ ਪੱਬੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੁਸ਼ੀਲ ਸ਼ਰਮਾ ਦੇ ਹੱਥ 'ਚ ਵਾਗਡੋਰ ਸੌਂਪੀ ਗਈ ਹੈ। ਭਾਜਪਾ 'ਚ ਪਿਛਲੇ ਕਾਫੀ ਸਮੇਂ ਤੋਂ ਅੰਦਰੂਨੀ ਫੁੱਟ ਪਈ ਹੈ। ਸੁਸ਼ੀਲ ਸ਼ਰਮਾ ਦੇ ਜਲੰਧਰ ਜ਼ਿਲਾ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਭਾਜਪਾ 'ਚ ਪਈ ਅੰਦਰੂਨੀ ਫੁੱਟ ਦਰਮਿਆਨ ਉਕਤ ਆਗੂ ਪਾਰਟੀ 'ਚ ਕਿਵੇਂ ਸੰਤੁਲਨ ਬਣਾਉਂਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਪੰਜਾਬ ਦੇ ਨਾਲ ਲੱਗਦੇ ਗੰਗਾਨਗਰ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ
NEXT STORY