ਡੇਰਾ ਬਾਬਾ ਨਾਨਕ, (ਵਤਨ)— ਬੀ. ਐੱਸ. ਐੱਫ. ਦੀ 10 ਬਟਾਲੀਅਨ ਵਲੋਂ ਸ਼ੁਕੱਰਵਾਰ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ 'ਚ ਸਰਹੱਦ ਕੋਲ ਘੁੰਮਦੇ ਪੁਲਸ ਹਵਾਲੇ ਕਰਨ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੀ ਟਾਊਨ ਪੋਸਟ ਤੋਂ ਧੁੱਸੀ ਬੰਨ੍ਹ ਨੇੜਿਓਂ ਇਕ 55 ਸਾਲ ਦੇ ਇਕ ਸ਼ੱਕੀ ਭਾਰਤੀ ਵਿਅਕਤੀ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫੜਿਆ ਤੇ ਵੇਖਣ 'ਤੇ ਤਾਂ ਉਹ ਮਾਨਸਿਕ ਤੌਰ 'ਤੇ ਬੀਮਾਰ ਲੱਗਦਾ ਸੀ। ਬੀ. ਐੱਸ. ਐੱਫ. ਵੱਲੋਂ ਕਾਬੂ ਕੀਤਾ ਗਿਆ ਇਹ ਵਿਅਕਤੀ ਆਸਾਮ ਦਾ ਰਹਿਣ ਵਾਲਾ ਹੈ। ਪੁਲਸ ਅਨੁਸਾਰ ਇਸ ਵਿਅਕਤੀ ਤੋਂ ਪੈਨ ਕਾਰਫ, ਸ਼ਨਾਖਤੀ ਕਾਰਡ, ਬਿਸਕੁੱਟ ਤੇ 22 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਡੇਰਾ ਬਾਬਾ ਨਾਨਕ ਦੀ ਪੁਲਸ ਇਸ ਵਿਅਕਤੀ ਤੋਂ ਪੁੱਛ ਗਿੱਛ ਕਰ ਰਹੀ ਹੈ।
ਸ੍ਰੀ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਮਾਮਲੇ 'ਤੇ UK 'ਚ MP ਗਿੱਲ ਨੇ ਜਤਾਈ ਚਿੰਤਾ
NEXT STORY